ਨਵੀਂ ਦਿੱਲੀ-ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਜੇਲ ਤੋਂ ਚਿੱਠੀ ਲਿਖ ਕੇ ਦੇਸ਼ ਦੇ ਨਾਂ ‘ਤੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਮਨੀਸ਼ ਸਿਸੋਦੀਆ ਨੇ ਦੇਸ਼ ਵਾਸੀਆਂ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਿਆ ਦਾ ਮਹੱਤਵ ਨਹੀਂ ਸਮਝਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਸੋਦੀਆ ਦੀ ਚਿੱਠੀ ਟਵਿੱਟਰ ‘ਤੇ ਸਾਂਝੀ ਕਰਦੇ ਹੋਏ ਲਿਖਿਆ,”ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਦੇਸ਼ ਦੇ ਨਾਮ ਚਿੱਠੀ ਲਿਖੀ ਹੈ- ਪ੍ਰਧਾਨ ਮੰਤਰੀ ਦਾ ਘੱਟ ਪੜ੍ਹਿਆ-ਲਿਖਿਆ ਹੋਣਾ ਦੇਸ਼ ਲਈ ਬੇਹੱਦ ਖ਼ਤਰਨਾਕ ਹੈ। ਮੋਦੀ ਜੀ ਵਿਗਿਆਨ ਦੀਆਂ ਗੱਲਾਂ ਨਹੀਂ ਸਮਝਦੇ। ਮੋਦੀ ਜੀ ਸਿੱਖਿਆ ਦਾ ਮਹੱਤਵ ਨਹੀਂ ਸਮਝਦੇ। ਪਿਛਲੇ ਕੁਝ ਸਾਲਾਂ ‘ਚ (ਉਨ੍ਹਾਂ ਨੇ) 60 ਹਜ਼ਾਰ ਸਕੂਲ ਬੰਦ ਕੀਤੇ।”
ਪੀਐਮ ਦਾ ਘੱਟ ਪੜ੍ਹਿਆ-ਲਿਖਿਆ ਹੋਣਾ ਦੇਸ਼ ਲਈ ਖ਼ਤਰਨਾਕ : ਸਿਸੋਦੀਆ

Comment here