ਸ੍ਰੀ ਮੁਕਤਸਰ ਸਾਹਿਬ-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਨੀਤੀ ਸਫਰ ਦੀ ਸ਼ੁਰੂਆਤ ਪਿੰਡ ਬਾਦਲ ਦੇ ਵਿਚਕਾਰ ਹੀ ਸਥਿਤ ਆਪਣੇ ਜੱਦੀ ਘਰ ਤੋਂ ਕੀਤੀ। 1947 ‘ਚ ਪ੍ਰਕਾਸ਼ ਸਿੰਘ ਬਾਦਲ ਪਿੰਡ ਬਾਦਲ ਦੇ ਸਰਪੰਚ ਬਣੇ ਤਾਂ ਇਸ ਘਰ ਤੋਂ ਹੀ ਰਾਜਨੀਤਕ ਸਫਰ ਸ਼ੁਰੂ ਕੀਤਾ। ਇਸ ਉਪਰੰਤ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। 2008 ਤੱਕ ਇਹ ਘਰ ਪੰਜਾਬ ਦੀ ਰਾਜਨੀਤੀ ਦਾ ਧੁਰਾ ਰਿਹਾ ਤੇ ਇਸ ਉਪਰੰਤ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਲੰਬੀ ਰੋਡ ਸਥਿਤ ਰਿਹਾਇਸ਼ ‘ਤੇ ਚਲੇ ਗਏ। ਅਨੇਕਾਂ ਯਾਦਾਂ ਅੱਜ ਵੀ ਇਸ ਜੱਦੀ ਘਰ ਨਾਲ ਜੁੜੀਆਂ ਹੋਈਆਂ ਹਨ।
Comment here