ਇਸਲਾਮਾਬਾਦ-ਪਾਕਿਸਤਾਨ ਦੀ ਸੰਸਦ ’ਚ ਸੂਬਾਈ ਵਿਧਾਨ ਚੋਣਾਂ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੀ ਸੰਸਦ ਦੇ ਇਕ ਸਾਂਝੇ ਸੈਸ਼ਨ ਨੇ ‘ਦੇਸ਼ ਨੂੰ ਬਚਾਉਣ’ ਲਈ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਹੀ ਦਿਨ ਕਰਾਉਣ ਦੀ ਮੰਗ ਸਬੰਧੀ ਮਤਾ ਸੋਮਵਾਰ ਨੂੰ ਪਾਸ ਕਰ ਦਿੱਤਾ। ਇਹ ਮਤਾ ਉਦੋਂ ਲਿਆਂਦਾ ਗਿਆ, ਜਦੋਂ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਪੰਜਾਬ ਸੂਬੇ ’ਚ 14 ਮਈ ਨੂੰ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ। ਮਤੇ ’ਚ ਦਲੀਲ ਦਿੱਤੀ ਗਈ ਕਿ ਪੰਜਾਬ ’ਚ ਵੱਖ-ਵੱਖ ਚੋਣਾਂ ਕਰਾਉਣ ਨਾਲ ਸੂਬੇ ’ਚ ਆਮ ਚੋਣਾਂ ਦੇ ਨਤੀਜਿਆਂ ’ਤੇ ਅਸਰ ਪਵੇਗਾ। ਪੰਜਾਬ ’ਚ 14 ਮਈ ਨੂੰ ਚੋਣਾਂ ਕਰਵਾਈਆਂ ਜਾਣੀਆਂ ਹਨ।
ਪਾਕਿ ਸੰਸਦ ‘ਚ ਰਾਸ਼ਟਰੀ-ਸੂਬਾਈ ਵਿਧਾਨ ਸਭਾਵਾਂ ਚੋਣਾਂ ਇਕੋ ਹੀ ਦਿਨ ਕਰਾਉਣ ਦਾ ਮਤਾ ਪਾਸ

Comment here