ਅਪਰਾਧਖਬਰਾਂਚਲੰਤ ਮਾਮਲੇ

ਪਾਕਿ ਸਥਿਤ ਮੰਦਰ ‘ਚੋਂ ਮਿਲੀ 7 ਸਾਲਾ ਹਿੰਦੂ ਬੱਚੀ ਦੀ ਲਾਸ਼

ਅੰਮ੍ਰਿਤਸਰ-ਪਾਕਿਸਤਾਨ ਦੇ ਸਿੰਧ ਸੂਬੇ ਦੇ ਰਾਜੋਖਾਨਈ ਇਲਾਕੇ ’ਚ ਇਕ ਹਿੰਦੂ ਮੰਦਰ ’ਚੋਂ 7 ਸਾਲਾ ਹਿੰਦੂ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਭਾਰਤ ’ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਹਿੰਦੂ ਸੰਗਠਨ ਨੇ ਭਾਰਤ ਸਰਕਾਰ ਤੋਂ ਪਾਕਿਸਤਾਨ ਨਾਲ ਗੱਲ ਕਰਕੇ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ 23 ਜੁਲਾਈ ਦੀ ਸ਼ਾਮ ਤੋਂ ਲਾਪਤਾ ਸੀ। ਉਨ੍ਹਾਂ ਸਥਾਨਕ ਪੁਲਸ ਸਟੇਸ਼ਨ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਬੱਚੀ ਦੇ ਪਿਤਾ ਅਨੁਸਾਰ ਉਸ ਨੂੰ ਸ਼ੱਕ ਹੈ ਕਿ ਕਤਲ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਜਬਰ-ਜ਼ਨਾਹ ਜਾਂ ਛੇੜਛਾੜ ਦੀ ਪੁਸ਼ਟੀ ਹੋ ਸਕੇਗੀ।
ਖੇਤਾਂ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼
ਇਕ ਹੋਰ ਘਟਨਾ ’ਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਹਿਸੀਲ ਰਹੀਮ ਯਾਰ ਖਾਨ ਦੇ ਪਿੰਡ ਸਹਾਰ ਦੇ ਰਹਿਣ ਵਾਲੇ 20 ਸਾਲਾ ਹਿੰਦੂ ਲੜਕੇ ਆਕਾਸ਼ ਕੁਮਾਰ ਭੀਲ ਦੀ ਖੇਤਾਂ ’ਚੋਂ ਲਾਸ਼ ਬਰਾਮਦ ਹੋਈ ਹੈ। ਆਕਾਸ਼ ਕੁਮਾਰ ਦਾ ਅਪ੍ਰੈਲ 2023 ’ਚ ਵਿਆਹ ਹੋਇਆ ਸੀ। ਉਹ 16 ਜੁਲਾਈ ਤੋਂ ਘਰੋਂ ਲਾਪਤਾ ਸੀ। ਪੁਲਸ ਨੇ ਪਹਿਲਾਂ ਤਾਂ ਆਕਾਸ਼ ਦੇ ਦੋਸਤ ਅਕਮਲ ਭੱਟੀ ਨੂੰ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਸੀ ਪਰ ਫਿਰ ਉਸ ਖ਼ਿਲਾਫ਼ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਉਸ ਨੂੰ 23 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਪੁਲਸ ਆਕਾਸ਼ ਦੀ ਮੌਤ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਕਤਲ ਮੰਨ ਰਹੀ ਹੈ।

Comment here