ਸਿਆਸਤਖਬਰਾਂਦੁਨੀਆ

ਪਾਕਿ ਨੂੰ ਤਾਲਿਬਾਨੀ ਸਰਕਾਰ ਤੋੰ ਕੋਈ ਆਸ ਨਹੀਂ-ਯੂਸਫ਼

ਇਸਲਾਮਾਬਾਦ-ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਨੂੰ ਕਈ ਮਹੀਨੇ ਹੋ ਚੁੱਕੇ ਹਨ ਪਰ ਹਾਲੇ ਤਕ ਸਥਿਤੀ ਆਮ ਵਰਗੀ ਨਹੀੰ ਹੋਈ। ਆਂਢ ਗੁਆਂਢ ਦੇ ਮੁਲਕਾਂ ਨਾਲ ਵੀ ਤਾਲਿਬਾਨੀ ਸਰਕਾਰ ਦੇ ਸੰਬੰਧ ਆਮ ਵਰਗੇ ਨਹੀਂ ਹੋ ਸਕੇ, ਇੱਥੋਂ ਤੱਕ ਕਿ ਹਰ ਵਕਤ ਮਦਦਗਾਰ ਵਜੋਂ ਵਿਚਰਦੇ ਰਹੇ ਪਾਕਿਸਤਾਨ ਵਿੱਚ ਵੀ ਨਿਰਾਸ਼ਾ ਦਾ ਆਲਮ ਹੈ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਨੇ ਕਿਹਾ ਕਿ ਇਸਲਾਮਾਬਾਦ ਕਾਬੁਲ ‘ਚ ਮੌਜੂਦਾ ਤਾਲਿਬਾਨ ਸਰਕਾਰ ਨੂੰ ਲੈ ਕੇ ਆਸ਼ਾਵਾਦੀ ਨਹੀਂ ਹੈ ਕਿਉਂਕਿ ਯੁੱਧਗ੍ਰਸਤ ਦੇਸ਼ ‘ਚ ਅਜੇ ਵੀ ਸੰਗਠਿਤ ਅੱਤਵਾਦੀ ਨੈੱਟਵਰਕ ਸਰਗਰਮ ਹਨ ਅਤੇ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਅਜੇ ਵੀ ਪਾਕਿਸਤਾਨ ਦੇ ਵਿਰੁੱਧ ਹੋ ਰਿਹਾ ਹੈ। ਯੁਸੁਫ਼ ਨੇ ਵਿਦੇਸ਼ ਮਾਮਲਿਆਂ ਲਈ ਨੈਸ਼ਨਲ ਅਸੈਂਬਲੀ ਦੀ ਸਥਾਈ ਕਮੇਟੀ ਨੂੰ ਵੀਰਵਾਰ ਨੂੰ ਅਫਗਾਨਿਸਤਾਨ ਦੇ ਮੌਜੂਦਾ ਹਾਲਤ ‘ਤੇ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੀ ਅਫਗਾਨਿਸਤਾਨ ‘ਚ ਮੌਜੂਦਗੀ ਤੋਂ ਪਾਕਿਸਤਾਨ ਨੂੰ ਪੈਦਾ ਹੋਏ ਖ਼ਤਰੇ ਦੇ ਬਾਰੇ ‘ਚ ਵੀ ਗੱਲ ਕੀਤੀ। ਯੁਸੁਫ਼ ਨੇ ਕਿਹਾ ਕਿ ਸੰਗਠਿਤ ਅੱਤਵਾਦੀ ਨੈੱਟਵਰਕ ਅਜੇ ਵੀ ਅਫਗਾਨਿਸਤਾਨ ‘ਚ ਕੰਮ ਕਰ ਰਹੇ ਹਨ ਅਤੇ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਅਜੇ ਵੀ ਪਾਕਿਸਤਾਨ ਵਿਰੁੱਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਨੂੰ ਲੈ ਕੇ ਪੂਰੀ ਤਰ੍ਹਾਂ ਆਸ਼ਾਵਾਦੀ ਨਹੀਂ ਹੈ ਅਤੇ ਤਾਲਿਬਾਨ ਦੇ ਸੱਤਾ ‘ਚ ਆਉਣ ਨਾਲ ਸਾਰੀਆਂ ਸਮੱਸਿਆਵਾਂ ਦੇ ਮੁਕੰਮਲ ਹੱਲ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ।

Comment here