ਇਸਲਾਮਾਬਾਦ-ਆਰਥਿਕ ਸੰਕਟ ’ਚ ਡੁੱਬਾ ਪਾਕਿਸਤਾਨ ਆਈ.ਐੱਮ.ਐੱਫ. ਸਮੇਤ ਪੂਰੀ ਦੁਨੀਆ ਭਰ ਦੇ ਦੇਸ਼ਾਂ ਤੋਂ ਕਰਜ਼ੇ ਮੰਗ ਚੁੱਕਾ ਹੈ ਪਰ ਉਸ ਨੂੰ ਸਾਰੀਆਂ ਥਾਵਾਂ ਤੋਂ ਖਾਲੀ ਹੱਥ ਪਰਤਣਾ ਪਿਆ। ਅਜਿਹੀ ਹਾਲਤ ’ਚ ਹੁਣ ਚੀਨ ਦੀ ਇਹ ਮਦਦ ਪਾਕਿਸਤਾਨ ਲਈ ਵੱਡਾ ਸਹਾਰਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਕਿਹਾ ਕਿ ਉਦਯੋਗਿਕ ਅਤੇ ਵਪਾਰਕ ਬੈਂਕ ਆਫ ਚਾਈਨਾ ਲਿਮਟਿਡ ਨੇ ਸ਼ੁੱਕਰਵਾਰ ਨੂੰ ਨਕਦੀ ਸੰਕਟ ਨਾਲ ਘਿਰੇ ਪਾਕਿਸਤਾਨ ਲਈ 130 ਕਰੋੜ ਡਾਲਰ ਦੇ ਕਰਜ਼ੇ ਦੇ ਰੋਲਓਵਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਇਸ ਦੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿਚ ਮਦਦ ਮਿਲੇਗੀ। ਇਹ ਕਰਜ਼ਾ ਤਿੰਨ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ। ਡਾਰ ਨੇ ਇਕ ਟਵੀਟ ਵਿਚ ਕਿਹਾ ਕਿ ਪਾਕਿਸਤਾਨ ਦੇ ਸੈਂਟਰਲ ਬੈਂਕ ਨੂੰ ਪਹਿਲੀ ਕਿਸ਼ਤ ਵਿਚ 50 ਕਰੋੜ ਡਾਲਰ ਮਿਲੇ ਹਨ। ਉਨ੍ਹਾਂ ਕਿਹਾ, ‘ਇਸ ਨਾਲ ਫਾਰੇਕਸ ਰਿਜ਼ਰਵ ਵਧੇਗਾ।’
ਪਹਿਲਾਂ ਹੀ ਮਿਲ ਚੁੱਕੈ 70 ਕਰੋੜ ਡਾਲਰ ਦਾ ਕਰਜ਼ਾ
ਡਾਰ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਪਾਕਿਸਤਾਨ ਵੱਲੋਂ ਆਈ.ਸੀ.ਬੀ.ਸੀ. ਨੂੰ ਭੁਗਤਾਨ ਕੀਤਾ ਗਿਆ ਪੈਸਾ ਦੱਖਣੀ ਏਸ਼ੀਆਈ ਅਰਥਚਾਰੇ ਲਈ ਮਹੱਤਵਪੂਰਨ ਹੈ, ਜੋ ਭੁਗਤਾਨ ਸੰਤੁਲਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿਚ ਮਦਦ ਲਈ ਚੀਨ ਤੋਂ ਪਹਿਲਾਂ ਹੀ 70 ਕਰੋੜ ਦਾ ਕਰਜ਼ਾ ਮਿਲ ਚੁੱਕਾ ਹੈ।
ਡਿਫਾਲਟ ਜੋਖਮ ਦੀਆਂ ਚਿੰਤਾਵਾਂ ’ਤੇ ਕੀ ਬੋਲੇ ਵਿੱਤ ਮੰਤਰੀ ?
ਉਨ੍ਹਾਂ ਕਿਹਾ ਕਿ ਜੂਨ ‘ਚ ਖ਼ਤਮ ਹੋਣ ਵਾਲੇ ਇਸ ਵਿੱਤੀ ਸਾਲ ‘ਚ ਪਾਕਿਸਤਾਨ ਨੂੰ ਆਪਣੇ ਵਿੱਤੀ ਪਾੜੇ ਨੂੰ ਪੂਰਾ ਕਰਨ ਲਈ 5 ਅਰਬ ਡਾਲਰ ਦੀ ਬਾਹਰੀ ਵਿੱਤੀ ਸਹਾਇਤਾ ਦੀ ਲੋੜ ਹੋਵੇਗੀ। ਇਸਲਾਮਾਬਾਦ ਵੱਲੋਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਹੀ ਪਾਕਿਸਤਾਨ ਨੂੰ ਵਧੇਰੇ ਬਾਹਰੀ ਵਿੱਤ ਮਿਲੇਗਾ। ਡਾਰ ਨੇ ਡਿਫਾਲਟ ਜੋਖ਼ਮ ਦੀਆਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ, “ਰੱਬ ਨੇ ਚਾਹਿਆ ਤਾਂ ਅਸੀਂ ਇਸ ਦੇਸ਼ ਨੂੰ ਇਸ ਦਲਦਲ ਤੋਂ ਬਾਹਰ ਕੱਢ ਲਵਾਂਗੇ।”
ਪੂਰੀ ਦੁਨੀਆ ਤੋਂ ਮਦਦ ਮੰਗ ਚੁੱਕਾ ਕੰਗਾਲੀ ’ਚ ਡੁੱਬਾ ਪਾਕਿਸਤਾਨ
ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸੰਕਟ ’ਚ ਡੁੱਬਾ ਪਾਕਿਸਤਾਨ IMF ਸਮੇਤ ਪੂਰੀ ਦੁਨੀਆ ਭਰ ਦੇ ਦੇਸ਼ਾਂ ਤੋਂ ਕਰਜ਼ੇ ਮੰਗ ਚੁੱਕਾ ਹੈ ਪਰ ਉਸ ਨੂੰ ਸਾਰੀਆਂ ਥਾਵਾਂ ਤੋਂ ਖਾਲੀ ਹੱਥ ਪਰਤਣਾ ਪਿਆ। ਅਜਿਹੀ ਹਾਲਤ ’ਚ ਹੁਣ ਚੀਨ ਦੀ ਇਹ ਮਦਦ ਪਾਕਿਸਤਾਨ ਲਈ ਵੱਡਾ ਸਹਾਰਾ ਹੈ। ਰੋਥਸਚਾਈਲਡ ਪਰਿਵਾਰ ਰੋਥਸਚਾਈਲਡ ਐਂਡ ਕੰਪਨੀ ਨਾਮੀ ਇਕ ਬਹੁ-ਰਾਸ਼ਟਰੀ ਵਿੱਤੀ ਕੰਪਨੀ ਚਲਾਉਂਦਾ ਹੈ। ਇਸ ਕੰਪਨੀ ਨੇ ਹੁਣ ਤੱਕ ਤਕਰੀਬਨ 30 ਦੇਸ਼ਾਂ ਨੂੰ ਵਿੱਤੀ ਮਦਦ ਦੇ ਕੇ ਡਿਫਾਲਟਰ ਹੋਣ ਤੋਂ ਬਚਾਇਆ ਹੈ। ਪਿਛਲੇ ਦਿਨੀਂ ਇਹ ਵੀ ਖ਼ਬਰ ਆਈ ਸੀ ਕਿ ਪਾਕਿਸਤਾਨ ਨੇ ਉਮੀਦ ਦੇ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਿਵਾਰਾਂ ’ਚੋਂ ਇਕ ਰੋਥਚਾਈਲਡ ਪਰਿਵਾਰ ਤੱਕ ਪਹੁੰਚ ਕੀਤੀ ਹੈ। ਇਹ ਕੋਈ ਛੋਟੀ ਲੋਨ ਕੰਪਨੀ ਨਹੀਂ ਹੈ, ਸਗੋਂ ਕਈ ਦੇਸ਼ਾਂ ਨੂੰ ਕਰਜ਼ਾ ਦੇਣ ਵਾਲੀ ਬਹੁ-ਅਰਬ ਡਾਲਰ ਦੀ ਫਰਮ ਹੈ।
ਪਾਕਿ ਨੂੰ ਚੀਨ ਦੇਵੇਗਾ 130 ਕਰੋੜ ਡਾਲਰ ਦਾ ਕਰਜ਼ਾ


Comment here