ਅੰਮ੍ਰਿਤਸਰ-ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲਸਾ ਸਥਾਪਨਾ ਦਿਵਸ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸੀਨੀਅਰ ਅਧਿਕਾਰੀਆਂ ਨੇ ਧੋਖਾਧੜੀ ਕੀਤੀ। ਕਰੰਸੀ ਐਕਸਚੇਂਜ ਘਪਲੇ ਦਾ ਪਰਦਾਫਾਸ਼ ਕਰਨ ਵਾਲੇ ਈਟੀਪੀਬੀ ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦਿਆਂ ਉਨ੍ਹਾਂ ਨੇ ਨਿੱਜੀ ਕਾਰਨ ਦੱਸੇ ਹਨ।
ਭਾਵੇਂ ਈਟੀਪੀਬੀ ਦੇ ਚੇਅਰਮੈਨ ਗਿਲਾਨੀ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਿੱਜੀ ਦੱਸਿਆ ਹੈ ਪਰ ਇਸ ਦਾ ਕਾਰਨ ਪਾਕਿਸਤਾਨ ਸਰਕਾਰ ਦਾ ਦਬਾਅ ਹੈ। ਸੂਤਰਾਂ ਨੇ ਦੱਸਿਆ ਕਿ ਗਿਲਾਨੀ ਨੇ ਹਾਲ ਹੀ ਦੇ ਦਿਨਾਂ ‘ਚ ਭਾਰਤੀ ਸਿੱਖ ਜਥੇ ਦੇ ਦੌਰੇ ਦੌਰਾਨ ਓਕਾਫ਼ ਬੋਰਡ ਦੇ ਇਕ ਹੋਰ ਸੀਨੀਅਰ ਅਧਿਕਾਰੀ ਵੱਲੋਂ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਗਿਆ ਸੀ, ਜਿਸ ਨੂੰ ਪਾਕਿ ਸਰਕਾਰ ਵਿੱਚ ਸੀਨੀਅਰ ਮੰਤਰੀਆਂ ਦਾ ਸਮਰਥਨ ਹਾਸਲ ਹੈ। ਭਾਰਤੀ ਜਥਿਆਂ ਦੀ ਫੇਰੀ ਦੌਰਾਨ ਕਰੰਸੀ ਐਕਸਚੇਂਜ ਰੇਟ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇਖਣ ਨੂੰ ਮਿਲਿਆ ਸੀ। ਸ਼ਰਧਾਲੂਆਂ ਨੂੰ ਪ੍ਰਤੀ ਭਾਰਤੀ 100 ਰੁਪਏ ‘ਤੇ ਪਾਕਿਸਤਾਨੀ 275 ਰੁਪਏ ਦਿੱਤੇ ਜਾ ਰਹੇ ਸਨ, ਜਦਕਿ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਪ੍ਰਤੀ ਭਾਰਤੀ 100 ਰੁਪਏ ‘ਤੇ ਪਾਕਿਸਤਾਨੀ 325 ਰੁਪਏ ਮਿਲਦੇ ਹਨ।
ਪਾਕਿ ਦੇ ਈਟੀਪੀਬੀ ਅਧਿਕਾਰੀਆਂ ਨੇ ਕਰੰਸੀ ਐਕਸਚੇਂਜ ‘ਚ ਕੀਤਾ ਘਪਲਾ

Comment here