ਇਸਲਾਮਾਬਾਦ-ਪਾਕਿਸਤਾਨੀ ਡਿਪਲੋਮੈਟ ਬਾਰੇ ਖ਼ਬਰ ਸਾਹਮਣੇ ਆਈ ਹੈ। ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਡਿਪਲੋਮੈਟਿਕ ਮਿਸ਼ਨ ਦੇ ਮੁਖੀ ਸੋਮਵਾਰ ਨੂੰ ਕਾਬੁਲ ਪਰਤ ਗਏ। ਉਨ੍ਹਾਂ ’ਤੇ ਲਗਭਗ ਚਾਰ ਮਹੀਨੇ ਪਹਿਲਾਂ ਅਫ਼ਗਾਨਿਸਤਾਨ ਦੀ ਰਾਜਧਾਨੀ ’ਚ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਤਨ ਵਾਪਸ ਬੁਲਾ ਲਿਆ ਗਿਆ ਸੀ। ਖ਼ਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਦਫਤਰ ਦੀ ਬੁਲਾਰਣ ਮੁਮਤਾਜ ਜ਼ਹਰਾ ਬਲੋਚ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੇ ਮਿਸ਼ਨ ਦੇ ਮੁਖੀ ਉਬੈਦ-ਉਰ-ਰਹਿਮਾਨ ਨਿਜ਼ਾਮਾਨੀ ਕਾਬੁਲ ਪਰਤ ਗਏ ਹਨ।
ਪਾਕਿ ਡਿਪਲੋਮੈਟ ਉਬੈਦ-ਉਰ-ਰਹਿਮਾਨ ਨਿਜ਼ਾਮਾਨੀ ਕਾਬੁਲ ਪਰਤੇ

Comment here