ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਬੰਦ 4 ਭਾਰਤੀਆਂ ਸਮੇਤ 17 ਕੈਦੀਆਂ ਦੀ ਹੋਵੇਗੀ ਰਿਹਾਈ

ਗੁਰਦਾਸਪੁਰ-ਪਾਕਿਸਤਾਨ ਦੀ ਅਦਿਆਲਾ ਜੇਲ੍ਹ ’ਚ ਬਹੁਤ ਸਾਰੇ ਕੈਦੀ ਬੰਦ ਹਨ। ਉਕਤ ਜੇਲ੍ਹ ’ਚ ਬੰਦ ਕੈਦੀਆਂ ’ਚੋਂ ਜਲਦੀ ਹੀ 17 ਕੈਦੀਆਂ ਨੂੰ ਰਿਹਾਈ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੰਜਾਬ ਰਾਜ ਦੇ ਗ੍ਰਹਿ ਮੰਤਰੀ ਰਾਣਾ ਸਲਾਉਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਜਿੰਨਾਂ 17 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਉਨ੍ਹਾਂ ’ਚ ਭਾਰਤ ਦੇ 4 ਕੈਦੀ, ਬੰਗਲਾਦੇਸ਼ ਦੇ 8, ਮਿਆਂਮਾਰ ਦੇ 2 ਅਤੇ ਇਕ-ਇਕ ਸੰਯੁਕਤ ਅਰਬ ਅਮੀਰਾਤ, ਡੋਮੀਅਨ ਰਿਪਬਲਿਕ ਅਤੇ ਤਨਜਾਨੀਆਂ ਦੇ ਨਾਗਰਿਕ ਸ਼ਾਮਲ ਹਨ।

Comment here