ਇਸਲਾਮਾਬਾਦ-ਇਥੋਂ ਦੇ ਬੇਨਜ਼ੀਰਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀਜੀਆਈਪੀ) ਮੁਹੰਮਦ ਯੂਨੁਸ ਚੰਦੀਓ ਨੇ ਦੱਸਿਆ ਕਿ ਪਾਕਿਸਤਾਨ ਦੇ ਸਿੰਧ ਸੂਬੇ ‘ਚ 2 ਯਾਤਰੀ ਬੱਸਾਂ ਦੀ ਟੱਕਰ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 42 ਹੋਰ ਜ਼ਖ਼ਮੀ ਹੋ ਗਏ। ਡੀਜੀਆਈਪੀ ਮੁਹੰਮਦ ਯੂਨੁਸ ਚੰਦੀਓ ਨੇ ਦੱਸਿਆ ਕਿ ਹਾਦਸਾ ਸਵੇਰੇ 4 ਵਜੇ ਦੇ ਕਰੀਬ ਨਵਾਬਸ਼ਾਹ ਨੇੜੇ ਮਹਿਰਾਨ ਹਾਈਵੇਅ ‘ਤੇ ਹੋਇਆ, ਜਦੋਂ ਕਰਾਚੀ ਅਤੇ ਪੇਸ਼ਾਵਰ ਜਾ ਰਹੀਆਂ 2 ਯਾਤਰੀ ਬੱਸਾਂ ਆਪਸ ਵਿੱਚ ਟਕਰਾ ਗਈਆਂ।
‘ਡਾਨ’ ਨਿਊਜ਼ ਨੇ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਜ਼ਖ਼ਮੀਆਂ ਦਾ ਪੀਪਲਜ਼ ਮੈਡੀਕਲ ਐਂਡ ਸਾਇੰਸ ਯੂਨੀਵਰਸਿਟੀ ‘ਚ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮਹਿਰਾਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਵਾਹਨਾਂ ਨੂੰ ਨੈਸ਼ਨਲ ਹਾਈਵੇਅ ਵੱਲ ਮੋੜ ਦਿੱਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸਲਾਮਾਬਾਦ-ਲਾਹੌਰ ਮੋਟਰਵੇਅ ‘ਤੇ ਕੱਲਾਰ ਕਹਾਰ ਨੇੜੇ ਇਕ ਬੱਸ ਪਲਟਣ ਕਾਰਨ 5 ਔਰਤਾਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਸੀ ਤੇ 31 ਹੋਰ ਜ਼ਖ਼ਮੀ ਹੋ ਗਏ ਸਨ। ਡੀਜੀਆਈਪੀ ਮੁਤਾਬਕ ਇਹ ਟੱਕਰ ਗੱਡੀਆਂ ਦੀ ਤੇਜ਼ ਰਫ਼ਤਾਰ ਕਾਰਨ ਹੋਈ।
ਪਾਕਿ ‘ਚ ਦੋ ਬੱਸਾਂ ਦੀ ਟੱਕਰ ਦੌਰਾਨ ਸੱਤ ਲੋਕਾਂ ਦੀ ਮੌਤ

Comment here