ਗੁਰਦਾਸਪੁਰ-ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦਾ ਅਗਵਾ ਤੇ ਜਬਰੀ ਧਰਮ ਪਰਿਵਰਤਨ ਜਾਰੀ ਹਨ। ਪਾਕਿਸਤਾਨ ਦੇ ਸ਼ਹਿਰ ਨਰੇਸਾਬਾਦ ਜ਼ਿਲ੍ਹਾ ਕਵੇਟਾ ਤੋਂ ਸਾਲ 2020 ਨੂੰ ਇਕ ਹਿੰਦੂ ਕੁੜੀ ਕੰਵਲ ਕੁਮਾਰੀ ਪੁੱਤਰੀ ਭਾਗ ਚੰਦ ਨੂੰ ਇਕ ਅਮੀਰ ਨਿਵਾਜ ਨਾਂ ਦੇ ਮੁਲਜ਼ਮ ਨੇ ਅਗਵਾ ਕਰ ਲਿਆ ਸੀ। ਇਸ ਸਬੰਧੀ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਕੁੜੀ ਨੂੰ ਬਰਾਮਦ ਨਹੀਂ ਕਰ ਸਕੀ ਸੀ ਪਰ ਕੰਵਲ ਕੁਮਾਰੀ ਮੁਲਜ਼ਮ ਅਮੀਰ ਨਿਵਾਜ ਦੀ ਕੈਦ ਤੋਂ 3 ਸਾਲਾ ਬਾਅਦ ਮੁਕਤ ਹੋ ਕੇ ਆਪਣੇ ਪਰਿਵਾਰ ਦੇ ਕੋਲ ਪਹੁੰਚ ਗਈ। ਸੂਤਰਾਂ ਅਨੁਸਾਰ ਪੀੜਤਾ ਕੰਵਲ ਕੁਮਾਰੀ ਨੇ ਹੁਣ ਦੱਸਿਆ ਕਿ 3 ਸਾਲ ਪਹਿਲਾਂ ਮੁਲਜ਼ਮ ਅਮੀਰ ਨਿਵਾਜ ਨੇ ਉਸ ਨੂੰ ਬਾਜ਼ਾਰ ਤੋਂ ਜ਼ਬਰਦਸਤੀ ਅਗਵਾ ਕੀਤਾ ਸੀ ਅਤੇ ਮੁਲਜ਼ਮ ਉਸ ਨੂੰ ਵੱਖ-ਵੱਖ ਸ਼ਹਿਰਾਂ ’ਚ ਧਮਕੀਆਂ ਦੇ ਕੇ ਲੈ ਕੇ ਫਿਰਦਾ ਰਿਹਾ ਅਤੇ ਆਪਣੇ ਠਿਕਾਣੇ ਬਦਲਦਾ ਰਿਹਾ।
Comment here