ਵਾਰਾਣਸੀ- ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਅੱਜ ਵਾਰਾਣਸੀ ਪਹੁੰਚੇ ਅਤੇ ਪ੍ਰਸਿੱਧ ਕਾਲ ਭੈਰਵ ਅਤੇ ਕਾਸ਼ੀ ਵਿਸ਼ਵਨਾਥ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ। ਦੇਉਬਾ ਆਪਣੀ ਪਤਨੀ ਆਰਜ਼ੂ ਰਾਣਾ ਦੇਉਬਾ ਦੇ ਨਾਲ ਵਾਰਾਣਸੀ ਪਹੁੰਚੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਵੇਰੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ‘ਤੇ ਭਾਰਤੀ ਅਤੇ ਨੇਪਾਲੀ ਝੰਡੇ ਫੜੇ ਸਕੂਲੀ ਬੱਚਿਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਬਾਅਦ ਵਿੱਚ, ਨੇਪਾਲੀ ਪ੍ਰਧਾਨ ਮੰਤਰੀ ਨੇ ਕਾਲ ਭੈਰਵ ਅਤੇ ਕਾਸ਼ੀ ਵਿਸ਼ਵਨਾਥ ਮੰਦਰਾਂ ਦਾ ਦੌਰਾ ਕੀਤਾ ਅਤੇ ਉੱਥੇ ਮੱਥਾ ਟੇਕਿਆ। ਦੇਉਬਾ ਅਤੇ ਉਸਦੀ ਪਤਨੀ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ‘ਰੁਦ੍ਰਾਭਿਸ਼ੇਕ’ – ਭਗਵਾਨ ਸ਼ਿਵ ਨੂੰ ਪ੍ਰਾਰਥਨਾ ਕਰਨ ਦੀ ਇੱਕ ਰਸਮ ਕੀਤੀ ਅਤੇ ਕਾਸ਼ੀ ਵਿਸ਼ਵਨਾਥ ਧਾਮ ਦੇ ਇਤਿਹਾਸ ਨੂੰ ਦਰਸਾਉਂਦੀ ਇੱਕ ਛੋਟੀ ਫਿਲਮ ਵੀ ਦੇਖੀ। ਇਸ ਮੌਕੇ ਮੁੱਖ ਮੰਤਰੀ ਯੋਗੀ ਵੀ ਉਨ੍ਹਾਂ ਨਾਲ ਰਹੇ। ਇਕ ਅਧਿਕਾਰੀ ਨੇ ਦੱਸਿਆ ਕਿ ਦੇਉਬਾ ਦੇ ਲਲਿਤਾ ਘਾਟ ਸਥਿਤ ਪਸ਼ੂਪਤੀ ਨਾਥ ਮੰਦਰ ਜਾਣ ਦੀ ਵੀ ਸੰਭਾਵਨਾ ਹੈ ਅਤੇ ਉਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਕ ਬੈਠਕ ਵੀ ਕਰ ਸਕਦੇ ਹਨ।
ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਨੇ ਵਾਰਾਣਸੀ ਦੇ ਮੰਦਰਾਂ ਦਾ ਕੀਤਾ ਦੌਰਾ

Comment here