ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਨੀਲਮ ਘਾਟੀ ਨਾਲੇ ’ਚ ਜੀਪ ਡਿੱਗਣ ਕਾਰਨ 6 ਔਰਤਾਂ ਦੀ ਹੋਈ ਮੌਤ

ਇਸਲਾਮਾਬਾਦ-‘ਡਾਨ’ ਅਖ਼ਬਾਰ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਅਖਤਰ ਅਯੂਬ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਨੀਲਮ ਘਾਟੀ ਵਿਚ ਐਤਵਾਰ ਨੂੰ ਇਕ ਜੀਪ ਦੇ ਨਾਲੇ ਵਿਚ ਡਿੱਗਣ ਨਾਲ 6 ਔਰਤਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਘਟਨਾ ਦੁਧਨਿਆਲ ਦੇ ਛਰੀ ਇਲਾਕੇ ਵਿਚ ਦੁਪਹਿਰ ਕਰੀਬ 3 ਵਜੇ ਵਾਪਰੀ, ਜਦੋਂ ਜੀਪ 300 ਫੁੱਟ ਡੂੰਘੇ ਸੁੱਕੇ ਨਾਲੇ ਵਿਚ ਡਿੱਗ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 6 ਔਰਤਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖ਼ਮੀ ਹੋ ਗਏ। ਯਾਤਰੀ ਨੀਲਮ ਨਦੀ ਦੇ ਕੰਢੇ ਵਸੇ ਠੰਡਾ ਪਾਣੀ ਪਿੰਡ ਦੇ ਰਹਿਣ ਵਾਲੇ ਸਨ। ਅਯੂਬ ਨੇ ਕਿਹਾ ਕਿ ਵਾਹਨ ਵਿਚ ਸਮਰਥਾ ਤੋਂ ਵੱਧ ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਦੁਧਨਿਆਲ ਵਿਚ ਬੁਨਿਆਦੀ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ 5 ਲੋਕਾਂ ਨੂੰ ਅੱਗੇ ਦੇ ਇਲਾਜ ਲਈ ਮੁਜ਼ੱਫਰਾਬਾਦ ਭੇਜ ਦਿੱਤਾ ਗਿਆ ਹੈ।

Comment here