ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਨਿਯਮਿਤ ਕਸਰਤ ਕਰੋ, ਉਨੀਂਦਰੇ ਤੋਂ ਬਚੋ, ਲੰਬੀ ਉਮਰ ਜੀਵੋ

ਲੰਡਨ-ਚੰਗੀ ਸਿਹਤ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ। ਇਸਦੀ ਘਾਟ ਦਾ ਅਸਰ ਤੁਹਾਡੀ ਲੰਬੀ ਉਮਰ ’ਤੇ ਪੈ ਸਕਦਾ ਹੈ, ਪਰ ਨਿਯਮਿਤ ਕਸਰਤ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸਦਾ ਦਾਅਵਾ ਹੈ ਕਿ ਲੰਬੇ ਜੀਵਨ ’ਤੇ ਘੱਟ ਨੀਂਦ ਦੇ ਪੈਣ ਵਾਲੇ ਕੁਝ ਨਕਾਰਾਤਮਕ ਅਸਰ ਨੂੰ ਸਰੀਰਕ ਸਰਗਰਮੀ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ। ਕਸਰਤ ਕਰਨ ਨਾਲ ਨੀਂਦ ਵੀ ਆਉਂਦੀ ਹੈ।
ਅਧਿਐਨ ਵਿਚ ਮੌਤ ਦੇ ਖ਼ਤਰੇ ’ਤੇ ਸਰੀਰਕ ਸਰਗਰਮੀ ਤੇ ਨੀਂਦ ਦੀ ਮਿਆਦ ਦੇ ਪੈਣ ਵਾਲੇ ਸੰਯੁਕਤ ਪ੍ਰਭਾਵ ’ਤੇ ਪਹਿਲੀ ਵਾਰ ਗ਼ੌਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ ਵਿਚ 40 ਤੋਂ 73 ਸਾਲ ਦੀ ਉਮਰ ਦੇ 92,221 ਲੋਕਾਂ ’ਤੇ ਕੀਤੇ ਗਏ ਅਧਿਐਨ ਦੇ ਨਤੀਜਿਆਂ ਨੂੰ ਯੂਰਪੀ ਜਰਨਲ ਆਫ ਪ੍ਰਿਵੈਂਟਿਵ ਕਾਰਡੀਓਲਾਜੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਮੁਤਾਬਕ, ਲੋੜੀਂਦੀ ਕਸਰਤ ਤੇ ਚੰਗੀ ਨੀਂਦ ਦੋਵਾਂ ਦਾ ਲੰਬੀ ਉਮਰ ਵਿਚ ਯੋਗਦਾਨ ਹੁੰਦਾ ਹੈ। ਅਧਿਐਨ ਨਾਲ ਜੁੜੇ ਚੀਨ ਦੀ ਗੁਆਂਗਝੋ ਮੈਡੀਕਲ ਯੂਨੀਵਰਸਿਟੀ ਦੇ ਸ਼ੋਧਕਰਤਾ ਜਿਹੁਈ ਝਾਂਗ ਨੇ ਕਿਹਾ, ‘ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਸਰੀਰਕ ਸਰਗਰਮੀ ਦਾ ਪੱਧਰ ਵਧਾਉਣ ਨਾਲ ਘੱਟ ਜਾਂ ਜ਼ਿਆਦਾ ਨੀਂਦ ਨਾਲ ਜੁੜਿਆ ਮੌਤ ਦਾ ਖ਼ਤਰਾ ਘਟ ਸਕਦਾ ਹੈ।’ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਸਰਤ ਨਾਲ ਦਿਮਾਗ਼ ਵਿਚ ਖ਼ੂਨ ਦਾ ਸੰਚਾਰ ਵੱਧਦਾ ਹੈ। ਕਸਰਤ ਮੂਡ ਅਤੇ ਤਨਾਅ ਦੀ ਸਥਿਤੀ ਨੂੰ ਕਾਬੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਹੈ। ਨਾਲ ਹੀ ਐਂਡਰੋਫ਼ਿਨ ਸ਼ਰੀਰ ਵਿਚ ਫ਼ੀਲ-ਗੁੱਡ ਹੌਰਮੋਨਜ਼ ਨੂੰ ਰਿਲੀਜ਼ ਕਰਦਾ ਹੈ। ਕਸਰਤ ਬੈਕਟੀਰੀਆ, ਵਾਇਰਸਾਂ ਅਤੇ ਹੋਰ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੁਆਂ ਨਾਲ ਲੜਨ ਵਿੱਚ ਸਾਡੀ ਮਦਦ ਕਰ ਸਕਦੀ ਹੈ। ਕਸਰਤ ਦੀ ਰੁਟੀਨ ਸਾਡੇ ਅੰਦਰੂਨੀ ਸਾਹ ਨਾਲੀਆਂ ਤੋਂ ਬੈਕਟੀਰੀਆ ਨੂੰ ਹਟਾ ਸਕਦੀ ਹੈ, ਐਂਟੀਬਾਡੀਜ਼ ਨੂੰ ਵਧਾ ਸਕਦੀ ਹੈ ਅਤੇ ਉਨ੍ਹਾਂ ਨੂੰ ਵਧੇਰੇ ਮਜ਼ਬੂਤ ਬਣਾ ਸਕਦੀ ਹੈ, ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਕੋਰਟੀਸੋਲ, ਐਡਰੇਨਾਲੀਨ ਵਰਗੇਸ਼ੋਧਕਰਤਾਵਾਂ ਨੇ ਘੱਟ ਕਸਰਤ ਤੇ ਘੱਟ ਸਮਾਂ ਸੌਣ ਵਾਲੇ ਲੋਕਾਂ ਵਿਚ ਦਿਲ ਸਬੰਧੀ ਕਾਰਕਾਂ ਨਾਲ ਮੌਤ ਦਾ ਖ਼ਤਰਾ 69 ਫ਼ੀਸਦੀ ਜ਼ਿਆਦਾ ਪਾਇਆ। ਜਦ ਕਿ ਮੱਧਮ ਪੱਧਰ ਜਾਂ ਖ਼ੂਬ ਪਸੀਨਾ ਵਹਾਉਣ ਵਾਲੇ ਕਸਰਤ ਵਿਚ ਵਾਧੇ ਨਾਲ ਇਹ ਖ਼ਤਰਾ ਨਹੀਂ ਪਾਇਆ ਗਿਆ।

Comment here