ਨਿਊਯਾਰਕ-ਇਥੋਂ ਦੇ ਨਿਆਂ ਵਿਭਾਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਿਊਯਾਰਕ ਸ਼ਹਿਰ ਵਿਚ ਚੀਨ ਸਰਕਾਰ ਵੱਲੋਂ ਇਕ ਖ਼ੁਫ਼ੀਆ ਪੁਲਸ ਚੌਕੀ ਸਥਾਪਿਤ ਕਰਨ ’ਚ ਮਦਦ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ, ਚੀਨ ਦੇ ਰਾਸ਼ਟਰੀ ਪੁਲਸ ਬਲ ਦੇ ਤਿੰਨ ਦਰਜਨ ਤੋਂ ਵੱਧ ਅਧਿਕਾਰੀਆਂ ’ਤੇ ਅਮਰੀਕਾ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਚੀਨੀ ਜਨਤਕ ਸੁਰੱਖਿਆ ਮੰਤਰਾਲੇ ਦੀ ਇਕ ਸਥਾਨਕ ਸ਼ਾਖਾ ਨਾਲ ਸਬੰਧਤ ਹੈ, ਜੋ ਐੱਫ.ਬੀ.ਆਈ. ਦੀ ਜਾਂਚ ਦੇ ਦਰਮਿਆਨ ਮੈਨਹਟਨ ਦੇ ਚਾਈਨਾਟਾਊਨ ਵਿਚ ਇਕ ਦਫ਼ਤਰ ਦੀ ਇਮਾਰਤ ਦੇ ਅੰਦਰ ਕੰਮ ਕਰਦੀ ਸੀ। ਨਿਆਂ ਵਿਭਾਗ ਦੇ ਅਨੁਸਾਰ ਚੌਕੀ ਸਥਾਪਿਤ ਕਰਨ ਦੇ ਦੋਸ਼ ’ਚ ਦੋ ਵਿਅਕਤੀ ਇਕ ਚੀਨੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਅਤੇ ਨਿਯੰਤਰਣ ਹੇਠ ਕੰਮ ਕਰ ਰਹੇ ਸਨ ਅਤੇ ਜਾਂਚ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਉਸ ਅਧਿਕਾਰੀ ਨਾਲ ਸੰਪਰਕ ਬੰਦ ਕਰ ਦਿੱਤਾ।
ਨਿਊਯਾਰਕ ’ਚ ਚੀਨੀ ਪੁਲਸ ਚੌਕੀ ਦੀ ਮਦਦ ਕਰਨ ਵਾਲੇ ਦੋ ਗ੍ਰਿਫ਼ਤਾਰ

Comment here