ਖਬਰਾਂਚਲੰਤ ਮਾਮਲੇਮਨੋਰੰਜਨ

ਨਾਈਜ਼ੀਰੀਅਨ ਮੂਲ ਦਾ ਰੈਪਰ ਟਿਓਨ ਵੇਨ ਪਿੰਡ ਮੂਸਾ ਪੁੱਜਾ

ਮਾਨਸਾ-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਬ੍ਰਿਟਿਸ਼ ਰੈਪਰ ਟਿਓਨ ਵੇਨ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਪਹੁੰਚਿਆ। ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਭਾਵੁਕ ਹੋ ਗਿਆ। ਵੇਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਦਰਅਸਲ, ਨਾਈਜ਼ੀਰੀਅਨ ਮੂਲ ਦਾ ਰੈਪਰ ਟਿਓਨ ਵੇਨ ਆਪਣੇ ਨਵੇਂ ਗੀਤ ਦੀ ਸੂਟਿੰਗ ਲਈ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚਿਆ ਹੈ, ਜਿਥੇ ਉਸ ਨੇ ਮਰਹੂਮ ਗਾਇਕ ਦੇ ਮਾਤਾ-ਪਿਤਾ ਨਾਲ ਲੰਬਾ ਸਮਾਂ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਹ ਕਲਾਕਾਰ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ’ਤੇ ਵੀ ਘੁੰਮਿਆ। ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ, ਜਿਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਭਦੀਪ ਨੇ ਇਸ ਕਲਾਕਾਰ ਨਾਲ ਇਕ ਗੀਤ ਕੀਤਾ ਸੀ ਤੇ ਟਿਓਨ ਨੇ ਆਪਣੇ ਗੀਤ ਦੀ ਸ਼ੂਟਿੰਗ ਪਿੰਡ ਮੂਸਾ ਵਿਚ ਕਰ ਕੇ ਆਪਣੇ ਗੀਤ ਰਾਹੀਂ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ, ਘਰ ਤੇ ਖੇਤ ਦਿਖਾਉਣ ਦੀ ਕੋਸ਼ਿਸ ਕੀਤੀ ਹੈ।

Comment here