ਅਲੀਗੜ੍ਹ : ਸ਼ਰਾਬ ਦੀ ਆਦੀ ਅਲੀਗੜ੍ਹ ਦੇ ਥਾਣਾ ਟੱਪਲ ਦੇ ਇੱਕ ਪਿੰਡ ਵਿੱਚ ਇੱਕ ਨਵ-ਵਿਆਹੀ ਲਾੜੀ ਨੇ ਆਪਣੇ ਪਤੀ ਨੂੰ ਦੰਦ ਵੱਢ ਕੇ ਜ਼ਖ਼ਮੀ ਕਰ ਦਿੱਤਾ। ਪੀੜਤ ਪਤੀ ਨੇ ਥਾਣੇ ਵਿਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।ਅਰਜੁਨ ਪਿੰਡ ਖੰਡੇਹਾ ਨੇ ਥਾਣਾ ਸਦਰ ਵਿਖੇ ਦਿੱਤੇ ਸ਼ਿਕਾਇਤ ਪੱਤਰ ਵਿੱਚ ਦੱਸਿਆ ਕਿ ਮੇਰੀ ਪਤਨੀ ਹਰ ਰੋਜ਼ ਭੰਗ ਤੇ ਸ਼ਰਾਬ ਪੀ ਕੇ ਘਰ ਵਿੱਚ ਝਗੜਾ ਕਰਦੀ ਹੈ। ਪੀੜਤ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਥਕਾਵਟ ਕਾਰਨ ਜਲਦੀ ਸੌਂ ਜਾਂਦਾ ਹੈ, ਫਿਰ ਪਤਨੀ ਹਰ ਰੋਜ਼ ਨਸ਼ਾ ਖਾ ਕੇ ਗਾਲ੍ਹਾਂ ਕੱਢ ਕੇ ਲੜਦੀ ਹੈ।
ਪੀੜਤ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਰਾਤ ਦੌਰਾਨ ਜਦੋਂ ਉਹ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਸੀ ਤਾਂ ਪਤਨੀ ਉਸ ਕੋਲ ਆਈ ਅਤੇ ਮੇਰੇ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਜ਼ਬਰਦਸਤੀ ਨੀਂਦ ਤੋਂ ਉਠਾ ਕੇ ਲੜਾਈ-ਝਗੜਾ ਕਰਨ ਲੱਗੀ। ਉਸ ਨੇ ਆਪਣੇ ਹੱਥਾਂ ਦੀਆਂ ਚੂੜੀਆਂ ਤੋੜ ਦਿੱਤੀਆਂ ਅਤੇ ਸਿਰ ਦੀਵਾਰ ਨਾਲ ਮਾਰਿਆ ਅਤੇ ਝਗੜੇ ਵਿਚ ਉਸ ਦੀ ਛਾਤੀ ਅਤੇ ਹੱਥਾਂ ‘ਤੇ ਦੰਦੀਆਂ ਵੱਢ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਉਸ ਮੇਰੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗੀ।
ਪੀੜਤ ਨੇ ਥਾਣੇ ਵਿਚ ਸ਼ਿਕਾਇਤ ਦੇ ਕੇ ਨਸ਼ੇ ਦੀ ਆਦੀ ਪਤਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Comment here