ਸਿਆਸਤਖਬਰਾਂਚਲੰਤ ਮਾਮਲੇ

ਧਾਰਾ 370 ਬਹਾਲ ਹੋਣ ਤਕ ਨਹੀਂ ਲੜਾਂਗੀ ਵਿਧਾਨ ਸਭਾ ਚੋਣ : ਮਹਿਬੂਬਾ ਮੁਫਤੀ

ਸ਼੍ਰੀਨਗਰ-ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੰਕਲਪ ਲਿਆ ਕਿ ਜਦੋਂ ਤੱਕ ਧਾਰਾ 370 ਮੁੜ ਬਹਾਲ ਨਹੀਂ ਹੋ ਜਾਂਦੀ ਹੈ, ਉਹ ਚੋਣਾਂ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਇਹ ‘ਮੂਰਖਤਾਪੂਰਨ’ ਫ਼ੈਸਲਾ ਹੋ ਸਕਦਾ ਹੈ ਪਰ ਉਨ੍ਹਾਂ ਲਈ ਇਹ ‘ਭਾਵਨਾਤਮਕ’ ਮੁੱਦਾ ਹੈ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਇਸ ਲਈ ਨਹੀਂ ਹੋ ਰਹੀਆਂ ਹਨ ਕਿਉਂਕਿ ਕੇਂਦਰ ਸਰਕਾਰ ‘ਡਰੀ’ ਹੋਈ ਹੈ ਕਿ ਜੇਕਰ ਚੁਣੀ ਹੋਈ ਸਰਕਾਰ ਬਣੀ ਤਾਂ ਉਹ ਆਪਣਾ ‘ਛੁਪਿਆ ਹੋਇਆ ਏਜੰਡਾ’ ਨਹੀਂ ਚਲਾ ਪਾਏਗੀ।
ਮਹਿਬੂਬਾ ਮੁਫਤੀ ਨੇ ਕਿਹਾ, ‘‘ਜਦੋਂ ਤਕ ਧਾਰਾ 370 ਮੁੜ ਲਾਗੂ ਨਹੀਂ ਹੋ ਜਾਂਦੀ, ਵਿਧਾਨ ਸਭਾ ਚੋਣ ਨਹੀਂ ਲੜਾਂਗੀ। ਜਦੋਂ ਵੀ ਮੈਂ ਵਿਧਾਨ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ, ਉਹ ਹਮੇਸ਼ਾ ਦੋ ਸੰਵਿਧਾਨਾਂ…ਜੰਮੂ-ਕਸ਼ਮੀਰ ਦਾ ਸੰਵਿਧਾਨ ਅਤੇ ਭਾਰਤ ਦਾ ਸੰਵਿਧਾਨ ਅਤੇ ਉਸੇ ਵਕਤ ਦੋ ਝੰਡਿਆਂ ਨਾਲ ਹੋਈ ਹੈ।’’ ਜ਼ਿਕਰਯੋਗ ਹੈ ਕਿ ਅਗਸਤ, 2019 ’ਚ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖ਼ਤਮ ਕਰ ਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਦਿੱਤਾ ਸੀ। ਨਾਲ ਹੀ ਜੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵੰਡ ਦਿੱਤਾ ਗਿਆ ਸੀ।

Comment here