ਅਜਬ ਗਜਬਸਿਆਸਤਖਬਰਾਂ

ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਮਣੀਪੁਰ ਚ

ਇੰਫਾਲ-ਆਜਾਦੀ ਤੋਂ ਬਾਅਦ ਭਾਰਤ ਦੇਸ਼ ਨੇ ਕਾਫੀ ਤਰੱਕੀ ਕੀਤੀ ਹੈ। ਪਰ ਫਿਰ ਵੀ ਉੱਤਰ ਪੱਛਮ ਦੇ ਰਾਜ ਤਰੱਕੀ ਪੱਖੋਂ ਬਾਕੀ ਰਾਜਾ ਤੋਂ ਕਾਫੀ ਪਿੱਛੇ ਚੱਲਦੇ ਆ ਰਹੇ ਸਨ। 2014 ਵਿੱਚ ਮੋਦੀ ਸਰਕਾਰ ਆਉਣ ਦੇ ਨਾਲ ਇਹਨਾਂ ਰਾਜਾ ਨੂੰ ਇੱਕ ਨਵੀਂ ਕਿਰਨ ਦਿਖਾਈ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਪ੍ਰਤੀਨਿਧਤਾ ਵਿੱਚ ਇਹਨਾਂ ਰਾਜਾਂ ਵਿੱਚ ਕਾਫੀ ਵਿਕਾਸ ਹੋਏ। ਜਿਵੇਂ ਕਿ ਚਨਾਬ ਪੁੱਲ, ਆਸਾਮ ਰੇਲ-ਸੜਕ ਯੋਜਨਾ।
ਇਸੇ ਸਦਕਾ ਹੁਣ ਭਾਰਤੀ ਰੇਲਵੇ ਮਨੀਪੁਰ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣਾ ਰਿਹਾ ਹੈ ਜੋ 111 ਕਿਲੋਮੀਟਰ ਲੰਬੇ ਜਿਰੀਬਾਮ-ਇੰਫਾਲ ਰੇਲਵੇ ਪ੍ਰੋਜੈਕਟ ਦਾ ਇੱਕ ਹਿੱਸਾ ਹੈ। ਜੋ ਮਨੀਪੁਰ ਦੀ ਰਾਜਧਾਨੀ ਨੂੰ ਦੇਸ਼ ਦੇ ਬ੍ਰੌਡ ਗੇਜ ਨੈਟਵਰਕ ਨਾਲ ਜੋੜਦਾ ਹੈ। ਇਹ ਪੁਲ, ਜੋ ਕਿ 141 ਮੀਟਰ ਦੀ ਉੱਚਾਈ ‘ਤੇ ਬਣਾਇਆ ਜਾ ਰਿਹਾ ਹੈ, ਯੂਰਪ ਵਿੱਚ ਮੋਂਟੇਨੇਗਰੋ ਦੇ ਮਾਲਾ – ਰਿਜੇਕਾ ਵਿਆਡਕਟ ਦੇ 139 ਮੀਟਰ ਦੇ ਮੌਜੂਦਾ ਰਿਕਾਰਡ ਨੂੰ ਪਾਰ ਕਰੇਗਾ।
“ਪ੍ਰੋਜੈਕਟ ਦੇ ਪੂਰਾ ਹੋਣ ਨਾਲ, 111 ਕਿਲੋਮੀਟਰ ਦੀ ਦੂਰੀ 2-2.5 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਮੌਜੂਦਾ ਸਮੇਂ ਵਿੱਚ, ਜੀਰੀਬਾਮ-ਇੰਫਾਲ (ਐਨ.ਐਚ.-37) ਵਿਚਕਾਰ ਦੂਰੀ 220 ਕਿਲੋਮੀਟਰ ਹੈ, ਜਿਸ ਵਿੱਚ ਲਗਭਗ 10-12 ਘੰਟੇ ਦਾ ਸਫ਼ਰ ਲੱਗ ਜਾਂਦਾ ਹੈ। ਨਿਰਮਾਣ ਨਾਲ, ਨੋਨੀ ਘਾਟੀ ਨੂੰ ਪਾਰ ਕਰਨ ਵਾਲਾ ਪੁਲ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣ ਜਾਵੇਗਾ। ਇਸ ਨੂੰ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਭੂਚਾਲ ਦੇ ਝਟਕਿਆਂ ਨੂੰ ਆਸਾਨੀ ਨਾਲ ਝੱਲ ਸਕਦਾ ਹੈ।

Comment here