ਉਦੈਪੁਰ – ਬੀਤੇ ਦਿਨੀਂ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਦੇ ਰਸੋਈਏ ਨੂੰ ਦੋ ਦਲਿਤ ਵਿਦਿਆਰਥਣਾਂ ਨਾਲ ਵਿਤਕਰਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ । ਬਾਰੌੜੀ ਇਲਾਕੇ ਦੇ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਵਿੱਚ ਦਲਿਤ ਵਿਦਿਆਰਥਣਾਂ ਵੱਲੋਂ ਲਾਲਾ ਰਾਮ ਗੁੱਜਰ ਵੱਲੋਂ ਤਿਆਰ ਕੀਤਾ ਮਿਡ-ਡੇ-ਮੀਲ ਪਰੋਸਿਆ ਸੀ। ਪੁਲੀਸ ਨੇ ਦੱਸਿਆ ਕਿ ਲਾਲਾਰਾਮ ਨੇ ਇਸ ‘ਤੇ ਇਤਰਾਜ਼ ਕੀਤਾ ਅਤੇ ਖਾਣਾ ਖਾ ਰਹੇ ਵਿਦਿਆਰਥੀਆਂ ਨੂੰ ਇਸ ਨੂੰ ਸੁੱਟਣ ਲਈ ਕਿਹਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਦੁਆਰਾ ਪਰੋਸਿਆ ਗਿਆ ਸੀ। ਉਸ ਦੇ ਕਹਿਣ ‘ਤੇ ਵਿਦਿਆਰਥਣਾਂ ਨੇ ਖਾਣਾ ਸੁੱਟ ਦਿੱਤਾ।
ਦਲਿਤ ਲੜਕੀਆਂ ਵੱਲੋਂ ਪਰੋਸਿਆ ਭੋਜਨ ਸੁੱਟਣ ਲਈ ਕਹਿਣ ਵਾਲਾ ਗ੍ਰਿਫ਼ਤਾਰ

Comment here