ਖਬਰਾਂਚਲੰਤ ਮਾਮਲੇਦੁਨੀਆ

ਥਾਈਲੈਂਡ ਦੀ ਪਟਾਕਾ ਫੈਕਟਰੀ ‘ਚ ਧਮਾਕੇ ਦੌਰਾਨ 10 ਲੋਕਾਂ ਦੀ ਮੌਤ

ਬੈਂਕਾਕ-ਥਾਈਲੈਂਡ ਦੀ ਪਟਾਕਾ ਫੈਕਟਰੀ ‘ਚ ਧਮਾਕੇ ਦੀ ਖ਼ਬਰ ਹੈ। ਇਥੋਂ ਦੇ ਦੱਖਣੀ ਨਾਰਾਥੀਵਾਤ ਸੂਬੇ ਵਿਚ ਸ਼ਨੀਵਾਰ ਨੂੰ ਇਕ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 118 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਦੇ ਇਲਾਵਾ 200 ਤੋਂ ਵੱਧ ਰਿਹਾਇਸ਼ੀ ਇਮਾਰਤਾਂ ਅਤੇ ਸਥਾਨਕ ਬਾਜ਼ਾਰ ਵੀ ਪ੍ਰਭਾਵਿਤ ਹੋਏ। ਥਾਈ ਮੀਡੀਆ ਨੇ ਦੱਸਿਆ ਕਿ ਇਹ ਧਮਾਕਾ ਦੁਪਹਿਰ ਕਰੀਬ 3:00 ਵਜੇ ਹੋਇਆ। ਪੁਲਸ ਅਤੇ ਸੂਬਾਈ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਈਰਥ ਡੇਲੀ ਅਖ਼ਬਾਰ ਨੇ ਦੱਸਿਆ ਕਿ ਮਲੇਸ਼ੀਆ ਦੀ ਸਰਹੱਦ ਨਾਲ ਲੱਗਦੇ ਥਾਈ ਸ਼ਹਿਰ ਸੁ-ਨਗਾਈ ਕੋਲੋਕ ਵਿੱਚ ਇੱਕ ਨਿਰਮਾਣ ਅਧੀਨ ਪਟਾਖਾ ਫੈਕਟਰੀ ਦੇ ਇੱਕ ਗੋਦਾਮ ਵਿੱਚ ਧਮਾਕਾ ਹੋਇਆ। ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਸ਼ੁਰੂਆਤੀ ਪੁਲਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਧਾਤੂ ਦੇ ਢਾਂਚਿਆਂ ਦੀ ਵੈਲਡਿੰਗ ਦੌਰਾਨ ਨਿਕਲੀ ਇੱਕ ਚੰਗਿਆੜੀ ਕਾਰਨ ਹੋਇਆ ਸੀ ਜੋ ਇੱਕ ਪਟਾਕੇ ਦੇ ਡੱਬੇ ‘ਤੇ ਡਿੱਗ ਗਈ ਸੀ। ਧਮਾਕੇ ਕਾਰਨ ਲੱਗੀ ਅੱਗ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ ਤੱਕ ਬੁਝਾਇਆ ਗਿਆ।

Comment here