ਅੰਤਾਲਿਆ-27 ਅਗਸਤ ਨੂੰ 32 ਪ੍ਰਵਾਸੀਆਂ ਨੂੰ ਲੈ ਕੇ ਇੱਕ ਕਿਸ਼ਤੀ ਤੁਰਕੀ ਦੇ ਸ਼ਹਿਰ ਅੰਤਾਲਿਆ ਤੋਂ ਇਟਲੀ ਦੇ ਪੋਜ਼ਾਲੋ ਲਈ ਰਵਾਨਾ ਹੋਈ ਸੀ। ਕਿਸ਼ਤੀ ‘ਚ ਭੋਜਨ, ਪਾਣੀ ਅਤੇ ਪੈਟਰੋਲ ਖਤਮ ਹੋਣ ਕਾਰਨ ਪ੍ਰਵਾਸੀ ਮੌਤ ਅਤੇ ਜ਼ਿੰਦਗੀ ਵਿਚਕਾਰ ਫਸ ਗਏ ਹਨ। ਹੁਣ ਤੱਕ ਛੇ ਪ੍ਰਵਾਸੀਆਂ ਦੀ ਭੁੱਖ ਅਤੇ ਪਿਆਸ ਨਾਲ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਜਦੋਂ ਮਦਦ ਨਾ ਪੁੱਜੀ ਤਾਂ ਜਦੋਂ ਇਨ੍ਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਸੜਨ ਲੱਗੀਆਂ ਤਾਂ ਕਿਸ਼ਤੀ ‘ਤੇ ਸਵਾਰ ਲੋਕਾਂ ਨੇ ਸਾਰਿਆਂ ਨੂੰ ਆਪਣੇ ਕੱਪੜਿਆਂ ‘ਚ ਬੰਨ੍ਹ ਕੇ ਸਮੁੰਦਰ ‘ਚ ਸੁੱਟ ਦਿੱਤਾ।
ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇੱਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਸਮੁੰਦਰ ਵਿੱਚ ਸੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ਼ਤੀ ‘ਚ ਮੌਜੂਦ ਲੋਕਾਂ ਲਈ ਸਥਿਤੀ ਕਿੰਨੀ ਡਰਾਉਣੀ ਰਹੀ ਹੋਵੇਗੀ। ਬੱਚੇ ਨੂੰ ਸੁੱਟਣ ਵਾਲਾ ਵਿਅਕਤੀ ਸੀਰੀਆ ਦਾ ਮੂਲ ਨਿਵਾਸੀ ਹੈ, ਜੋ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਆਪਣੇ ਪਰਿਵਾਰ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਇਟਲੀ ਜਾ ਰਿਹਾ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਪਿਤਾ ਆਪਣੇ ਬੱਚੇ ਨੂੰ ਕਿਸ਼ਤੀ ਤੋਂ ਸਮੁੰਦਰ ‘ਚ ਸੁੱਟ ਰਹੇ ਸਨ ਤਾਂ ਲੋਕ ਅੱਲਾਹ ਹੂ ਅਕਬਰ ਕਹਿ ਰਹੇ ਸਨ।
ਕਿਸ਼ਤੀ ‘ਤੇ ਸਵਾਰ 32 ਲੋਕਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿ ਇਹ ਸਫ਼ਰ ਕਿੰਨਾ ਔਖਾ ਅਤੇ ਦਰਦਨਾਕ ਹੋਵੇਗਾ। 27 ਅਗਸਤ ਨੂੰ 32 ਪ੍ਰਵਾਸੀਆਂ ਨੂੰ ਲੈ ਕੇ ਇੱਕ ਕਿਸ਼ਤੀ ਤੁਰਕੀ ਦੇ ਸ਼ਹਿਰ ਅੰਤਾਲਿਆ ਤੋਂ ਇਟਲੀ ਦੇ ਪੋਜ਼ਾਲੋ ਲਈ ਰਵਾਨਾ ਹੋਈ ਸੀ। ਸਫ਼ਰ ਲੰਮਾ ਸੀ ਪਰ ਕਿਸ਼ਤੀ ‘ਤੇ ਸਾਮਾਨ ਬਹੁਤ ਘੱਟ ਸੀ। ਹੌਲੀ-ਹੌਲੀ ਭੋਜਨ, ਪਾਣੀ ਅਤੇ ਤੇਲ ਖਤਮ ਹੋਣ ਲੱਗਾ। ਜਦੋਂ ਸਭ ਕੁਝ ਖਤਮ ਹੋ ਗਿਆ ਤਾਂ ਕਿਸ਼ਤੀ ‘ਤੇ ਸਵਾਰ ਔਰਤਾਂ ਅਤੇ ਬੱਚਿਆਂ ਦੀ ਹਾਲਤ ਭੁੱਖ-ਪਿਆਸ ਕਾਰਨ ਵਿਗੜਣ ਲੱਗੀ।
ਕੁਝ ਦਿਨਾਂ ਤੱਕ ਲੋਕ ਜ਼ਿੰਦਾ ਰਹਿਣ ਲਈ ਸਮੁੰਦਰ ਦੇ ਖਾਰੇ ਪਾਣੀ ਨੂੰ ਟੁੱਥਪੇਸਟ ਵਿੱਚ ਮਿਲਾ ਕੇ ਆਪਣੀ ਭੁੱਖ ਮਿਟਾਉਣ ਲਈ ਪੀਣ ਲੱਗੇ। ਹਾਲਾਂਕਿ, 6 ਔਰਤਾਂ ਅਤੇ ਬੱਚੇ ਸਮੁੰਦਰ ਦੇ ਪਾਣੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪਹਿਲਾਂ ਕਿਸ਼ਤੀ ‘ਚ ਮੌਜੂਦ ਲੋਕਾਂ ਨੇ ਇਨ੍ਹਾਂ ਲਾਸ਼ਾਂ ਨੂੰ ਇਕ ਵੱਖਰੀ ਜਗ੍ਹਾ ‘ਤੇ ਰੱਖਿਆ ਤਾਂ ਜੋ ਮੰਜ਼ਿਲ ‘ਤੇ ਪਹੁੰਚ ਕੇ ਉਨ੍ਹਾਂ ਦਾ ਸਸਕਾਰ ਕੀਤਾ ਜਾ ਸਕੇ। ਪਰ ਸਫ਼ਰ ਇੰਨਾ ਲੰਬਾ ਸੀ ਕਿ ਲਾਸ਼ਾਂ ਸੜਨ ਲੱਗ ਪਈਆਂ। ਜਦੋਂ ਲਾਸ਼ਾਂ ਵਿੱਚੋਂ ਬਦਬੂ ਆਉਣ ਲੱਗੀ ਤਾਂ ਕਿਸ਼ਤੀ ਵਿੱਚ ਮੌਜੂਦ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪਾਣੀ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਲਾਸ਼ ‘ਤੇ ਕਫਨ ਵਾਂਗ ਆਪਣੇ ਕੱਪੜੇ ਲਪੇਟ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਪਾਣੀ ‘ਚ ਸੁੱਟ ਦਿੱਤਾ। ਦੂਜੇ ਪਾਸੇ ਸਮੁੰਦਰ ਦੇ ਵਿਚਕਾਰ ਫਸੇ ਲੋਕਾਂ ਦੀ ਸੂਚਨਾ ਮਿਲਦਿਆਂ ਹੀ ਇਟਲੀ ਤੋਂ ਇਕ ਜਹਾਜ਼ ਉਨ੍ਹਾਂ ਨੂੰ ਬਚਾਉਣ ਲਈ ਪਹੁੰਚਿਆ ਅਤੇ ਸਾਰੇ ਲੋਕਾਂ ਨੂੰ ਜ਼ਿੰਦਾ ਬਚਾ ਲਿਆ। ਸੰਯੁਕਤ ਰਾਸ਼ਟਰ ਏਜੰਸੀ (ਯੂ.ਐੱਨ.ਐੱਚ.ਸੀ.ਆਰ.) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ‘ਤੇ 30 ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਲੋਕ ਭੁੱਖ ਅਤੇ ਪਿਆਸ ਕਾਰਨ ਨਹੀਂ ਬਚੇ। ਇਸ ਦੇ ਨਾਲ ਹੀ ਬਚਾਏ ਗਏ ਲੋਕਾਂ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ।
ਤੁਰਕੀ ਤੋਂ ਇਟਲੀ ਕਿਸ਼ਤੀ ’ਚ ਫਸੀ ਜ਼ਿੰਦਗੀ, 6 ਦੀ ਮੌਤ

Comment here