ਨਵੀਂ ਦਿੱਲੀ-ਕੇਂਦਰੀ ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ਗਲੋਬਲ ਬੌਧ ਸੰਮੇਲਨ ‘ਚ ਦੂਜੇ ਦਿਨ ਬੌਧ ਭਿਕਸ਼ੂਆਂ ਨੂੰ ਸੰਬੋਧਨ ਤਿੱਬਤੀ ਬੌਧ ਧਰਮਗੁਰੂ ਦਲਾਈਲਾਮਾ ਨੇ ਕਿਹਾ ਕਿ ਤਿੱਬਤ ਸੰਕਟ ਨੂੰ ਬੌਧ ਦਰਸ਼ਨ ਦੇ ਕੇਂਦਰੀ ਮੁੱਲਾਂ ਕਰੁਣਾ, ਗਿਆਨ ਅਤੇ ਧਿਆਨ ਦੇ ਮਾਧਿਅਮ ਨਾਲ ਦੇਖਣ ਅਤੇ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਮੁੱਲ ਭਗਵਾਨ ਬੁੱਧ ਦੀ ਸਿੱਖਿਆ ਦੇ ਵੱਖ-ਵੱਖ ਅੰਗ ਹਨ। ਦਲਾਈਲਾਮਾ ਨੇ ਦਿੱਲੀ ‘ਚ ਸ਼ੁੱਕਰਵਾਰ ਨੂੰ ਕਰੀਬ ਅੱਧੇ ਘੰਟੇ ਦੇ ਆਪਣੇ ਸੰਬੋਧਨ ‘ਚ ਮੌਜੂਦਾ ਹਾਲਾਤ ਦੇ ਸੰਦਰਭ ‘ਚ ਬੌਧ ਦਰਸ਼ਨ ਅਤੇ ਮੁੱਲਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਿੱਬਤ ਦੀ ਮੌਜੂਦਾ ਸਥਿਤੀ ਨੂੰ ਦੇਖਣ ਲਈ ਵਿਆਪਕ ਸੋਚ ਅਤੇ ਹਿੰਮਤ ਦੀ ਲੋੜ ਹੈ।
ਤਿੱਬਤੀ ਨੇਤਾ ਨੇ ਬੁੱਧ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਹਰ ਚੀਜ਼ ਇਕ ਦੂਜੇ ‘ਤੇ ਨਿਰਭਰ ਹੈ। ਕੁਦਰਤ ‘ਚ ਕੋਈ ਇਕਾਂਤਵਾਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਰੋਜ਼ਾਨਾ ਜੀਵਨ ‘ਚ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜੋ ਬਹੁਤ ਵੱਡੀਆਂ ਅਤੇ ਬੇਕਾਬੂ ਲੱਗ ਸਕਦੀਆਂ ਹਨ। ਕੇਂਦਰੀ ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਆਪਣੀ ਕਿਸਮ ਦੀ ਪਹਿਲੀ ਕਾਨਫਰੰਸ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨ ਨਾਲ ਸ਼ੁਰੂ ਹੋਈ।
ਤਿੱਬਤ ਸੰਕਟ ਦੇ ਹੱਲ ਲਈ ਵਿਆਪਕ ਸੋਚ ਦੀ ਲੋੜ : ਦਲਾਈਲਾਮਾ

Comment here