ਅਪਰਾਧਸਿਆਸਤਖਬਰਾਂਦੁਨੀਆ

ਤਿੱਬਤੀ ਬੱਚਿਆਂ ਨੂੰ ਜਬਰਨ ਮਿਲੀਟਰੀ ਟ੍ਰੇਨਿੰਗ ਲਈ ਭੇਜ ਰਿਹਾ ਚੀਨ

ਬੀਜਿੰਗ-ਭਾਰਤ ਦੇ ਨਾਲ ਸਰਹਦੀ ਵਿਵਾਦ ਦਰਮਿਆਨ ਚੀਨ ਨੇ ਮਾਸੂਮ ਤਿੱਬਤੀ ਬੱਚਿਆਂ ਨੂੰ ਜ਼ਬਰਨ ਵਿਸ਼ੇਸ਼ ਟ੍ਰੇਨਿੰਗ ਦੇ ਲਈ ਕੈਂਪਾਂ ‘ਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਕੈਂਪਾਂ ‘ਚ ਮਿਲੀਟਰੀ ਨਾਲ ਸਬੰਧਤ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਫ਼ੌਜ ਦੀ ਬੁਨਿਆਦੀ ਫ਼ੌਜੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਨ੍ਹਾਂ ਟ੍ਰੇਨਿੰਗ ਕੈਂਪਾਂ ‘ਚ ਭੇਜੇ ਗਏ ਜ਼ਿਆਦਾਤਰ ਬੱਚੇ ਅਜੇ ਕਾਫ਼ੀ ਛੋਟੇ ਹਨ ਜਿਨ੍ਹਾਂ ਦੀ ਉਮਰ 8 ਤੋਂ 9 ਸਾਲ ਦੇ ਦਰਮਿਆਨ ਹੈ।
ਭਾਰਤੀ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਕ ਬੱਚਿਆਂ ਨੂੰ ਇਸ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪਾਂ ‘ਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਕ ਅਜਿਹੀ ਸਿੱਖਿਆ ਦਿੱਤੀ ਜਾ ਸਕੇ ਜੋ ਤਿੱਬਤੀ ਬੌਧ ਕਦਰਾਂ-ਕੀਮਤਾਂ ਦੇ ਵਿਰੁੱਧ ਹੋਵੇ ਤੇ ਉਨ੍ਹਾਂ ਨੂੰ ਇਕ ਫੌਜੀ ਬਣਨ ਲਈ ਉਤਸ਼ਾਹਤ ਕਰਦੀ ਹੋਵੇ। ਹਾਲ ਦੀਆਂ ਰਿਪੋਰਟਾਂ ਨੇ ਘੱਟੋ-ਘੱਟ ਦੋ ਅਜਿਹੇ ਕੈਂਪ ਹੋਣ ਦੀ ਗੱਲ ਕਹੀ ਹੈ ਜਿੱਥੇ 9 ਤੋਂ 14 ਸਾਲ ਦੀ ਉਮਰ ਦੇ ਤਿੱਬਤੀ ਬੱਚਿਆਂ ਨੂੰ ਬੁਨਿਆਦੀ ਮਿਲੀਟਰੀ ਟ੍ਰੇਨਿੰਗ ਤੇ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਫ਼ੌਜ ‘ਚ ਸ਼ਾਮਲ ਕਰਨ ਲਈ ਤਿਆਰ ਕੀਤਾ ਜਾ ਸਕੇ।
ਖ਼ੂਫ਼ੀਆ ਰਿਪੋਰਟਾਂ ਮੁਤਾਬਕ ਚੀਨ ਤਿੱਬਤੀਆਂ ਦੇ ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ‘ਚ ਸ਼ਾਮਲ ਕਰ ਕੇ ਕਿਸੇ ਤਰ੍ਹਾਂ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਤੇ ਸਥਾਨਕ ਪੱਧਰ ‘ਤੇ ਜਾਰੀ ਅੜਿੱਕੇ ‘ਤੇ ਕਾਬੂ ਪਾਉਣਾ ਚਾਹੁੰਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਤਿੱਬਤ ਐਕਸ਼ਨ ਇੰਸਟੀਚਿਊਟ ਨੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ‘ਚ ਕਿਹਾ ਗਿਆ ਸੀ ਤਿੱਬਤ ‘ਚ ਚੀਨੀ ਅਧਿਕਾਰੀਆਂ ਨੇ ਉੱਥੋਂ ਦੇ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲਗ ਕਰਨ ਤੇ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਸਿਖਾਉਣ ਲਈ ਬੋਰਡਿੰਗ ਸਕੂਲਾਂ ਦਾ ਇਕ ਨੈਟਵਰਕ ਸਥਾਪਤ ਕੀਤਾ ਹੈ।

Comment here