ਅਪਰਾਧਸਿਆਸਤਖਬਰਾਂ

ਤਿਹਾੜ ਜੇਲ ‘ਚ ਗੈਂਗਵਾਰ ਦੌਰਾਨ ਬਦਮਾਸ਼ ਪ੍ਰਿੰਸ ਦਾ ਕਤਲ

ਨਵੀਂ ਦਿੱਲੀ-ਦਿੱਲੀ ਦੀ ਤਿਹਾੜ ਜੇਲ੍ਹ ਨੰਬਰ-3 ਵਿਚ ਪ੍ਰਿੰਸ ਤੇਵਤੀਆ ਨਾਂ ਦੇ ਕੈਦੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਗੈਂਗਵਾਰ ਵਿੱਚ ਤਿੰਨ ਕੈਦੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀ ਕੈਦੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਬਦਮਾਸ਼ ਪ੍ਰਿੰਸ ਤਿਵਾਤੀਆ ਦਸੰਬਰ ਵਿਚ ਹੀ ਤਿਹਾੜ ਜੇਲ ਪਹੁੰਚਿਆ ਸੀ। ਇਸ ਦਾ ਗਿਰੋਹ ਦੱਖਣੀ ਦਿੱਲੀ ਵਿੱਚ ਸਰਗਰਮ ਹੈ। ਇਸ ਸਬੰਧੀ 16 ਦੇ ਕਰੀਬ ਕੇਸ ਦਰਜ ਹਨ। ਰੋਹਿਤ ਚੌਧਰੀ ਗੈਂਗ ‘ਤੇ ਪ੍ਰਿੰਸ ਤੇਵਤੀਆ ਦੀ ਹੱਤਿਆ ਦਾ ਦੋਸ਼ ਹੈ। ਲਾਸ਼ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ।

Comment here