ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਈਵਾਨ ਨੇ ਚੀਨ ਦਾ ਟਾਕਰਾ ਕਰਨ ਲਈ ਸ਼ੁਰੂ ਕੀਤਾ ਫ਼ੌਜੀ ਅਭਿਆਸ

ਤਾਈਪੇ/ਬੀਜਿੰਗ -ਸੰਕਟ ‘ਵਿਚ ਘਿਰੇ ਤਾਈਵਾਨ ਨੇ  ਹਮਲਾਵਰ ਰੁਖ ਅਪਣਾਉਂਦਿਆ ਚੀਨ ਦੇ ਫ਼ੌਜੀ ਅਭਿਆਸ ਦੇ ਮੁਕਾਬਲੇ ਵਿਚ ਫ਼ੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ, ਜਦਕਿ ਚੀਨ ਦਾ ਫ਼ੌਜੀ ਅਭਿਆਸ 6ਵੇਂ ਦਿਨ ਵੀ ਜਾਰੀ ਹੈ । ਤਾਈਵਾਨ ਨੇ ਆਪਣਾ ਲਾਈਵ-ਫਾਇਰ ਸੈਨਿਕ ਅਭਿਆਸ ਸ਼ੁਰੂ ਕਰਦਿਆਂ ਦੋਸ਼ ਲਗਾਇਆ ਹੈ ਕਿ ਚੀਨ ਵਲੋਂ ਅਮਰੀਕੀ ਸਪੀਕਰ ਨੈਂਨਸੀ ਪੇਲੋਸੀ ਦੇ ਤਾਈਪੇ ਦੇ ਦੌਰੇ ਦੇ ਵਿਰੋਧ ਦੀ ਆੜ ਵਿਚ ਸਵੈ-ਸਾਸਿਤ ਟਾਪੂ (ਤਾਈਵਾਨ) ‘ਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ ।ਤਾਈਪੇ ਵਿਚ ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਏ ਹਨ ਕਿ ਚੀਨ ਵਲੋਂ ਆਪਣੀ ਸੈਨਿਕ ਪਲੇਅ-ਬੁੱਕ ਅਨੁਸਾਰ ਤਾਈਵਾਨ ‘ਤੇ ਹਮਲੇ ਦੀ ਤਿਆਰੀ ਲਈ ਫ਼ੌਜੀ ਅਭਿਆਸ ਦੀ ਵਰਤੋਂ ਕੀਤੀ ਜਾ ਰਹੀ ਹੈ ।  ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਤਾਈਵਾਨ ਦੇ ਫ਼ੌਜੀ ਅਭਿਆਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੌਜੂਦਾ ਤਣਾਅ ਦਾ ਕਾਰਨ ਤਾਈਵਾਨ ਦੇ ਸੱਤਾਧਾਰੀ ਡੀ.ਪੀ.ਪੀ. (ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ) ਦੇ ਅਧਿਕਾਰੀ ਹਨ ਜੋ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਆਜ਼ਾਦੀ ਦੇ ਨਾਂਅ ‘ਤੇ ਭੜਕਾਹਟ ਪੈਦਾ ਕਰ ਰਹੇ ਹਨ।

Comment here