ਇਸਲਾਮਾਬਾਦ-ਪਾਕਿਸਤਾਨ ‘ਚ ਨਵੇਂ-ਨਵੇਂ ਅੱਤਵਾਦੀ ਸੰਗਠਨ ਹੁਣ ਸਿਰ ਕੱਢਣ ਲੱਗੇ ਹਨ। ਇਹ ਸੰਗਠਨ ਜ਼ਿਆਦਾਤਰ ਪਾਕਿ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਅੱਤਵਾਦੀ ਸੰਗਠਨ ਤਹਿਰੀਕ-ਏ-ਜ਼ਿਹਾਦ ਪਾਕਿਸਤਾਨ (ਟੀਜੇਪੀ) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਬਲੋਚਿਸਤਾਨ ‘ਚ ਇਕ ਆਰਮੀ ਕੈਂਪ ‘ਤੇ ਕਬਜ਼ਾ ਕਰ ਲਿਆ ਹੈ। ਸੰਗਠਨ ਦੇ ਬੁਲਾਰੇ ਨੇ ਖੁਦ ਟਵਿਟਰ ‘ਤੇ ਇਸਦੀ ਜਾਣਕਾਰੀ ਦਿੱਤੀ। ਬੁਲਾਰੇ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਅਤੇ ਫੌਜ ਵਿਚਾਰ ਪੂਰੀ ਰਾਤ ਮੁਕਾਬਲਾ ਚੱਲਿਆ ਜਿਸ ਵਿਚ 40 ਤੋਂ ਵੱਧ ਫੌਜੀ ਮਾਰੇ ਗਏ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਬੁਲਾਰੇ ਮੁਹੰਮਦ ਕਾਸਿਮ ਨੇ ਅਗਲੇ ਟਵੀਟ ‘ਚ ਕਿਹਾ ਕਿ ਫੌਜੀ ਕੈਂਪ ਦੀਆਂ ਕੰਧਾਂ ਨੂੰ ਬਾਰੂਦ ਨਾਲ ਤੋੜ ਕੇ ਦੌੜ ਰਹੇ ਹਨ। ਹੁਣ ਤਕ 40 ਜਵਾਨਾਂ ਦੀਆਂ ਲਾਸ਼ਾਂ ਸਾਡੇ ਸਾਥੀਆਂ ਦੇ ਸਾਹਮਣੇ ਪਈਆਂ ਹਨ। ਫਿਲਹਾਲ ਇਸ ਸੰਬਧ ‘ਚ ਪਾਕਿਸਤਾਨ ਫੌਜ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਗੁਆਂਢੀ ਦੇਸ਼ ਅਫਗਾਨਿਸਤਾਨ ‘ਚ ਤਾਲਿਬਾਨ ਰਾਜ ਆਉਣ ਤੋਂ ਬਾਅਦ ਪਾਕਿਸਤਾਨ ਫੌਜ ‘ਤੇ ਅੱਤਵਾਦੀ ਹਮਲੇ ਵੱਧ ਗਏ ਹਨ। ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਨੇ ਇਕ ਟੀਵਟ ‘ਚ ਕਿਹਾ ਕਿ ਕੱਲ ਰਾਤ ਤੋਂ ਸਾਡੇ ਲੜਾਕੇ ਮੁਸਲਿਮ ਬਾਗ ਬਲੋਚਿਸਤਾਨ ‘ਚ ਫੌਜੀ ਕੈਂਪ ‘ਚ ਦਾਖਲ ਹੋਏ ਅਤੇ ਅਜੇ ਵੀ ਇਕ ਭਿਆਨ ਜੰਗ ਚੱਲ ਰਹੀ ਹੈ। ਮੈਂ ਬਾਕੀ ਜਾਣਕਾਰੀ ਬਾਅਦ ‘ਚ ਦੇਵਾਂਗਾ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਿਛਲੇ ਸਾਲ 262 ਅੱਤਵਾਦੀ ਹਮਲੇ ਕੀਤੇ ਜਿਸ ਵਿਚ ਜ਼ਿਆਦਾਤਰ ਪਾਕਿਸਤਾਨੀ ਫੌਜੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਸਨ।
ਤਹਿਰੀਕ-ਏ-ਜ਼ਿਹਾਦ ਨੇ ਪਾਕਿ ਦੇ 40 ਜਵਾਨਾਂ ਦਾ ਕੀਤਾ ਕਤਲ !

Comment here