ਜੈਪੁਰ-ਐਂਟੀ ਗੈਂਗਸਟਰ ਫੋਰਸ ਨੇ ਰਾਜਸਥਾਨ ਦੇ ਜੈਪੁਰ ਵਿਚ ਡੇਰਾ ਪ੍ਰੇਮੀ ਕਤਲ ਵਿਚ ਸ਼ਾਮਲ ਇਕ ਸ਼ੂਟਰ ਦਾ ਐਨਕਾਉਂਟਰ ਕੀਤਾ ਹੈ। ਪੁਲਿਸ ਵੱਲੋਂ ਰਾਜ ਹੁੱਡਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਰਾਜਸਥਾਨ ਵਿਚ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਪੁਲਿਸ ਨੇ ਬਾਅਦ ਵਿਚ ਜਾਣਕਾਰੀ ਦਿੱਤੀ ਹੈ ਕਿ ਹੁੱਡਾ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂ ਵਿਚ ਖਬਰ ਆਈ ਸੀ ਕਿ ਸ਼ੂਟਰ ਨੂੰ ਮਾਰ ਮੁਕਾਇਆ ਹੈ ਪਰ ਹੁਣ ਪੁਲਿਸ ਨੇ ਗ੍ਰਿਫਤਾਰੀ ਦੀ ਗੱਲ ਆਖੀ ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਗੁਆਂਢੀ ਸੂਬਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਸੀ। ਸੂਹ ਮਿਲੀ ਸੀ ਕਿ ਕਤਲ ਤੋਂ ਬਾਅਦ ਸ਼ੂਟਰ ਗੁਆਂਢੀ ਸੂਬਿਆਂ ਵਿਚ ਜਾ ਲੁਕੇ ਹਨ।
ਡੇਰਾ ਪ੍ਰੇਮੀ ਕਤਲ ’ਚ ਸ਼ਾਮਲ ਸ਼ੂਟਰ ਦਾ ਐਨਕਾਉਂਟਰ

Comment here