ਜੋਧਪੁਰ-ਰਾਜਸਥਾਨ ਦੇ ਜੋਧਪੁਰ ਤੋਂ ਕੁੱਤੇ ਦੇ ਗਲ ਵਿੱਚ ਰੱਸੀ ਬੰਨ੍ਹ ਕੇ ਕਾਰ ਨਾਲ ਘਸੀਟਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ, ਕਾਰ ਚਲਾਉਣ ਵਾਲਾ ਇੱਕ ਡਾਕਟਰ ਹੈ। ਡਾਕਟਰ ਨੇ ਇੱਕ ਰੱਸੀ ਨਾਲ ਕੁੱਤੇ ਨੂੰ ਬੰਨਿ੍ਹਆ ਤੇ ਫਿਰ ਕਾਰ ਨੂੰ ਚਲਾਉਂਦੇ ਹੋਏ ਕੁੱਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ। ਇਹ ਪੂਰੀ ਘਟਨਾ ਇੱਕ ਸੜਕ ਦੀ ਹੈ ਜਿੱਥੇ ਹੋਰ ਵੀ ਕਈ ਵਾਹਨ ਲੰਘ ਰਹੇ ਹਨ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਡਾਕਟਰ ਕਿਵੇਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡਾਕਟਰ iਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਪੂਰੀ ਵੀਡੀਓ ਕਾਰ ਪਿੱਛੇ ਆ ਰਹੇ ਸਖ਼ਸ਼ ਨੇ ਬਣਾਈ ਇਸ ਤੋਂ ਬਾਅਦ ਉਸ ਨੇ ਕਾਰ ਨੂੰ ਰੋਕ ਕੇ ਕੁੱਤੇ ਦੀ ਮਦਦ ਵੀ ਕੀਤੀ। ਇਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕੁੱਤੇ ਨੂੰ ਪਟੇ ਤੋਂ ਬਾਹਰ ਕੱਢਿਆ ਤੇ ਐਜੀਓ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ।
ਜਾਣਕਾਰੀ ਮੁਤਾਬਕ ਉਸ ਡਾਕਟਰ ਦੀ ਪਛਾਣ ਰਜਨੀਸ਼ ਗਲਵਾ ਵਜੋਂ ਹੋਈ ਹੈ ਤੇ ਉਹ ਜਿਸ ਕੁੱਤੇ ਨੂੰ ਘੁੰਮਾ ਰਿਹਾ ਸੀ ਉਹ ਆਵਾਰਾ ਕੁੱਤਾ ਸੀ ਜੋ ਕਿ ਉਸ ਦੇ ਘਰ ਕੋਲ ਹੀ ਰਹਿੰਦਾ ਸੀ ਜਿਸ ਨੂੰ ਦੂਰ ਕਰਨ ਲਈ ਡਾਕਟਰ ਵੱਲੋਂ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
Comment here