ਅਪਰਾਧਸਿਆਸਤਖਬਰਾਂ

ਟਵਿੱਟਰ ‘ਤੇ ਟਿਪਣੀਆਂ ਨੂੰ ਲੈ ਕੇ ਸਿੱਧੂ ਖਿਲਾਫ ਕ੍ਰਿਮੀਨਲ ਕੰਟੈਂਪਟ ਅਧੀਨ ਪਟੀਸ਼ਨ

ਚੰਡੀਗੜ੍ਹ- ਬੇਬਾਕ ਬੋਲਾਂ ਨਾਲ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸੋਸ਼ਲ ਮੀਡੀਆ ਤੇ ਪਈਆਂ ਟਿਪਣੀਆਂ ਉਹਨਾਂ ਨੂੰ ਕਸੂਤਾ ਫਸਾ ਸਕਦੀਆਂ ਹਨ। ਸਿਧੂ ਨੂੰ ਟਵਿੱਟਰ ‘ਤੇ ਆਪਣੀਆਂ ਪੋਸਟਾਂ ਨੂੰ ਲੈ ਕੇ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਨ੍ਹਾਂ ਟਵੀਟਾਂ ਦੇ ਆਧਾਰ ‘ਤੇ ਹੀ ਨਵਜੋਤ ਸਿੱਧੂ ਵਿਰੁੱਧ ਅਦਾਲਤ ਵਿੱਚ ਕ੍ਰਿਮੀਨਲ ਕੰਟੈਪਟ ਅਧੀਨ ਪਟੀਸ਼ਨ ਦਾਖ਼ਲ ਕੀਤੀ ਗਈ ਹੈ, ਜਿਸਦੀ ਸੁਣਵਾਈ ਭਲਕੇ 16 ਨਵੰਬਰ ਹੋਣੀ ਹੈ।ਡਰਗ ਮਾਮਲੇ ਨੂੰ ਲੈ ਕੇ ਪਾਈਆਂ ਪੋਸਟਾਂ ਤੇ ਸਿੱਧੂ ਵਿਰੁੱਧ ਪਟੀਸ਼ਨ ਐਡਵੋਕੇਟ ਪਰਮਜੀਤ ਸਿੰਘ ਬਾਜਵਾ ਵੱਲੋਂ ਦਾਖ਼ਲ ਕੀਤੀ ਗਈ ਹੈ,  ਪਟੀਸ਼ਨ ਵਿੱਚ ਸਿੱਧੂ ਵੱਲੋਂ ਕੀਤੇ ਗਏ ਟਵੀਟਾਂ ਦੇ ਸਕਰੀਨ ਸ਼ਾਟ ਵੀ ਨੱਥੀ ਕੀਤੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸਿੱਧੂ ਵੱਲੋਂ ਸਿਸਟਮ ਦੇ ਕੰਮ ਵਿੱਚ ਸਿੱਧੂ ਵੱਲੋਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਸੁਣਵਾਈ ਕੱਲ 16 ਨਵੰਬਰ ਨੂੰ ਸਵੇਰੇ 11 ਵਜੇ ਹੋਣੀ ਹੈ। ਐਡਵੋਕੇਟ ਵੱਲੋਂ ਪਟੀਸ਼ਨ ਰਾਹੀਂ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਐਡਵੋਕੇਟ ਜਨਰਲ ਨਾ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਹਰਿਆਣਾ ਦੇ ਐਡਵੋਕੇਟ ਜਨਰਲ ਕਰਨਗੇ।ਇਹ ਵੀ ਆਪਣੇ ਆਪ ਚ ਦਿਲਚਸਪ ਮਾਮਲਾ ਹੈ।

Comment here