ਸਿਆਸਤਖਬਰਾਂਚਲੰਤ ਮਾਮਲੇ

ਜੰਮੂ ਕਸ਼ਮੀਰ ‘ਚ ਸੈਲਾਨੀਆਂ ਨੇ ਤੋੜਿਆ ਰਿਕਾਰਡ

ਸ਼੍ਰੀਨਗਰ-ਜੰਮੂ ਕਸ਼ਮੀਰ ‘ਚ ਸੈਰ-ਸਪਾਟੇ ਦੇ ਸੁਨਹਿਰੀ ਯੁੱਗ ਦੀ ਵਾਪਸੀ ਹੋਈ ਹੈ।ਇਸ ਸਾਲ ਹੁਣ ਤੱਕ ਰਿਕਾਰਡ 1.62 ਕਰੋੜ ਸੈਲਾਨੀਆਂ ਨੇ ਜੰਮੂ-ਕਸ਼ਮੀਰ ਦੀ ਯਾਤਰਾ ਕੀਤੀ, ਜੋ ਆਜ਼ਾਦੀ ਦੇ ਬਾਅਦ ਤੋਂ ਸਭ ਤੋਂ ਵੱਧ ਹੈ। ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਮੁੱਚੇ ਵਿਕਾਸ ਅਤੇ ਪਰਿਵਰਤਨ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਬਾਅਦ ਕਸ਼ਮੀਰ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸੈਰ ਸਪਾਟਾ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਸ਼ਮੀਰ ਦੇ ਸੈਰ-ਸਪਾਟੇ ਦੇ ਸੁਨਹਿਰੀ ਯੁੱਗ ਦੀ ਵਾਪਸੀ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਹੋਏ ਸਮੁੱਚੇ ਵਿਕਾਸ ਅਤੇ ਤਬਦੀਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 8 ਮਹੀਨਿਆਂ ‘ਚ 3.65 ਲੱਖ ਅਮਰਨਾਥ ਯਾਤਰੀਆਂ ਸਮੇਤ 20.5 ਲੱਖ ਸੈਲਾਨੀਆਂ ਨੇ ਕਸ਼ਮੀਰ ਦੀ ਯਾਤਰਾ ਕੀਤੀ। ਬੁਲਾਰੇ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਰੁਜ਼ਗਾਰ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਜਨਵਰੀ 2022 ਤੋਂ ਹੁਣ ਤੱਕ 1.62 ਕਰੋੜ ਸੈਲਾਨੀਆਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਹੈ, ਜੋ ਆਜ਼ਾਦੀ ਦੇ 75 ਸਾਲਾਂ ‘ਚ ਸਭ ਤੋਂ ਵੱਧ ਹੈ।

Comment here