ਸਿਆਸਤਖਬਰਾਂਚਲੰਤ ਮਾਮਲੇ

ਜੇ.ਐੱਨ.ਯੂ. ਨੇ ਜੁਰਮਾਨੇ ਵਾਲਾ ਨਵਾਂ ਨਿਯਮ ਲਿਆ ਵਾਪਸ

ਨਵੀਂ ਦਿੱਲੀ-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਸ਼ਾਂਤੀਸ਼੍ਰੀ ਡੀ. ਪੰਡਿਤ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਯੂਨੀਵਰਸਿਟੀ ਨੇ ਕੰਪਲੈਕਸ ਵਿਚ ਸਰੀਰਕ ਹਿੰਸਾ, ਗਾਲ੍ਹੀ ਗਲੌਚ ਅਤੇ ਧਰਨਾ ਦੇਣ ’ਤੇ ਵਿਦਿਆਰਥੀਆਂ ’ਤੇ 50,000 ਰੁਪਏ ਦਾ ਜੁਰਮਾਨਾ ਲਗਾਉਣ ਵਾਲੇ ਨਿਯਮਾਂ ਨੂੰ ਵਾਪਸ ਲੈ ਲਿਆ ਹੈ।  ‘ਜੇ.ਐੱਨ.ਯੂ. ਦੇ ਵਿਦਿਆਰਥੀਆਂ ਦੇ ਅਨੁਸ਼ਾਸਨ ਅਤੇ ਉਚਿੱਤ ਆਚਰਣ ਦੇ ਨਿਯਮ’ ਵਿਸ਼ੇ ਵਾਲੇ 10 ਪੰਨਿਆਂ ਦੇ ਦਸਤਾਵੇਜ਼ ਵਿਚ ਪ੍ਰਦਰਸ਼ਨ ਅਤੇ ਜਾਅਲਸਾਜ਼ੀ ਵਰਗੇ ਵੱਖ-ਵੱਖ ਕਾਰਿਆਂ ਲਈ ਸਜ਼ਾ ਦੀ ਵਿਵਸਥਾ ਹੈ।
ਜੇ.ਐੱਨ.ਯੂ. ਦੀ ਚਾਂਸਲਰ ਸ਼ਾਂਤੀਸ਼੍ਰੀ ਡੀ. ਪੰਡਿਤ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਸਰਕੂਲਰ ਦੀ ਜਾਣਕਾਰੀ ਨਹੀਂ ਸੀ। ਮੈਂ ਕਿਸੇ ਕੌਮਾਂਤਰੀ ਸੰਮੇਲਨ ਕਾਰਨ ਹੁਬਲੀ ਵਿਚ ਸੀ। ਮੁੱਖ ਪ੍ਰੋਟੈਕਟਰ ਨੇ ਦਸਤਾਵੇਜ਼ ਜਾਰੀ ਕਰਨ ਤੋਂ ਪਹਿਲਾਂ ਮੇਰੇ ਕੋਲੋਂ ਸਲਾਹ ਨਹੀਂ ਲਈ। ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਦਸਤਾਵੇਜ਼ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਇਸ ਨੂੰ ਵਾਪਸ ਲੈ ਲਿਆ ਹੈ। ਮੈਨੂੰ ਅਖਬਾਰਾਂ ਤੋਂ ਇਸ ਬਾਰੇ ਪਤਾ ਲੱਗਾ।

Comment here