ਅਜਬ ਗਜਬਖਬਰਾਂਚਲੰਤ ਮਾਮਲੇ

ਜੁੱਤੀਆਂ ਤੇ ਬੂਟ ਖਰੀਦਣ ‘ਤੇ ਮੁਫ਼ਤ ਮਿਲਣਗੇ 2 ਕਿੱਲੋ ਟਮਾਟਰ

ਚੰਡੀਗੜ੍ਹ-ਜੇਕਰ ਸਬਜ਼ੀਆਂ ਵਿੱਚ ਟਮਾਟਰ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਲੋਕਾਂ ਦੀ ਰਸੋਈ ‘ਚੋਂ ਟਮਾਟਰ ਗਾਇਬ ਹਨ। ਲੋਕਾਂ ਨੇ ਸਬਜ਼ੀਆਂ ਵਿੱਚ ਟਮਾਟਰ ਪਾਉਣੇ ਹੀ ਛੱਡ ਦਿੱਤੇ ਹਨ । ਪਹਾੜਾਂ ‘ਚ ਹੋ ਰਹੀ ਬਰਸਾਤ ਉਥੇ ਹੀ ਇਸ ਦਾ ਅਸਰ ਹੈ ਕਿ ਪੰਜਾਬ ਦੀਆ ਮੰਡੀਆਂ ‘ਚ ਟਮਾਟਰ 200 ਰੁਪਏ ਅਤੇ ਕਈ ਥਾਵਾਂ ਤੇ ਇਸ ਤੋਂ ਵੱਧ ਰੇਟਾਂ ‘ਤੇ ਵਿਕ ਰਿਹਾ ਹੈ ਇਸੇ ਵਿਚਕਾਰ ਇਸ ਮਹਿੰਗਾਈ ਦੀ ਮਾਰ ਦਾ ਸੁਨੇਹਾ ਦੇਣ ਲਈ ਬਟਾਲਾ ਦੇ ਇੱਕ ਬੂਟਾਂ ਦੇ ਦੁਕਾਨਦਾਰ ਨੇ ਇੱਕ ਵੱਖਰੀ ਹੀ ਸੇਲ ਲਾਈ ਹੈ ਇਹ ਦੇਖ ਦੇ ਹਰ ਕੋਈ ਹੈਰਾਨ ਹੋ ਜਾਵੇਗਾ ਜਿਸ ‘ਚ 1000 ਤੋਂ 1500 ਦੀਆਂ ਜੁੱਤੀਆਂ ਜਾਂ ਬੂਟਾਂ ਦੀ ਖਰੀਦ ਕਰਨ ‘ਤੇ ਜਿਥੇ ਇੱਕ ਡਿਸਕਾਊਂਟ ਮਿਲੇਗਾ ਉਥੇ ਹੀ ਗ੍ਰਾਹਕ ਦੀ ਰਸੋਈ ਦੀ ਮਹਿੰਗਾਈ ਦੂਰ ਕਰਨ ਦੇ ਮਕਸਦ ਨਾਲ 2 ਕਿਲੋ ਟਮਾਟਰ ਮੁਫ਼ਤ ਦਿੱਤੇ ਜਾਣਗੇ।
ਖਿੱਚ ਦਾ ਕੇਂਦਰ ਇਹ ਹੈ ਕਿ ਇਸ ਦੁਕਾਨ ਦੇ ਬਾਹਰ ਵੱਡਾ ਪੋਸਟਰ ਇਹ ਲਗਾ ਹੈ ਕਿ ਟਮਾਟਰ ਮੁਫ਼ਤ ਲਓ ! ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਇਹ ਆਫ਼ਰ ਦੇਣ ਦਾ ਕਾਰਨ ਹੈ ਕਿ ਹਰ ਕੋਈ ਟਮਾਟਰ ਜਦ ਮੰਡੀ ‘ਚ ਲੈਣ ਜਾਂਦਾ ਹੈ ਤਾਂ ਉਸ ਲਈ ਮੁਸ਼ਕਿਲ ਹੈ ਅਤੇ ਉਹਨਾਂ ਦਾ ਇਹ ਆਫ਼ਰ ਦੇਣ ਦੀ ਵਜ੍ਹਾ ਹੈ ਕਿ ਜੋ ਉਹਨਾਂ ਦੀ ਦੁਕਾਨ ‘ਤੇ ਗ੍ਰਾਹਕ ਆਵੇਗਾ ਉਹ ਘਰ ਇਸ ਗੱਲ ਨਾਲ ਖੁਸ਼ ਹੋ ਕੇ ਜਾਵੇ ਕਿ ਉਸਨੂੰ ਦੋ ਕਿੱਲੋ ਟਮਾਟਰ ਮੁਫ਼ਤ ਮਿਲੇ ਹਨ। ਜੋ ਕਿ ਕਰੀਬ 400 ਰੁਪਏ ਦੇ ਬਣਦੇ ਹਨ। ਮੰਡੀ’ ਚ ਜੋ ਟਮਾਟਰ 200 ਰੁਪਏ ਕਿੱਲੋ ਜਾਂ ਉਸ ਤੋਂ ਵੱਧ ਹੈ ਉਹ ਮੁਫ਼ਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਟਮਾਟਰ ਦਾ ਭਾਅ ਘੱਟ ਹੋਵੇ ਤਾਂ ਜੋ ਹਰ ਵਰਗ ਦੀ ਜੇਬ ‘ਤੇ ਬੋਝ ਨਾ ਪਵੇ।

 

Comment here