ਸਿਆਸਤਖਬਰਾਂਚਲੰਤ ਮਾਮਲੇ

ਜਾਖੜ ਦਾ ਵੱਡਾ ਬਿਆਨ, ਉਹ ਸਨ ਮੁੱਖ ਮੰਤਰੀ ਅਹੁਦੇ ਦੇ ਹੱਕਦਾਰ

ਚੰਡੀਗੜ੍ਹ : ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਜਾਖੜ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਨ ਵਲੋਂ ਕਰਵਾਈ ਗਈ ਵੋਟਿੰਗ ਵਿਚ 79 ਵਿਧਾਇਕਾਂ ਵਿਚੋਂ 42 ਵੋਟਾਂ ਉਨ੍ਹਾਂ ਦੇ ਹੱਕ ਵਿਚ ਆਈਆ ਸਨ ਜਦਕਿ ਚਰਨਜੀਤ ਚੰਨੀ ਦਾ ਸਿਰਫ ਦੋ ਵਿਧਾਇਕਾਂ ਨੇ ਹੀ ਸਮਰਥਨ ਕੀਤਾ ਸੀ। ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣ ਗਏ। ਇਸ ਗੱਲ ਦਾ ਦਾਅਵਾ ਸੁਨੀਲ ਜਾਖੜ ਨੇ ਇੱਕ ਚੋਣ ਪ੍ਰਚਾਰ ਦੌਰਾਨ ਆਖੀ। ਜਾਖੜ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਹੱਕ ਵਿਚ ਸਿਰਫ 6 ਵਿਧਾਇਕ ਆਏ ਸਨ। ਇਸਤੋਂ ਇਲਾਵਾ ਉਨ੍ਹਾਂ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ 16 ਵਿਧਾਇਕਾਂ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਹੱਕ ਵਿਚ 12 ਵਿਧਾਇਕ ਸਨ। ਇਸ ਦੌਰਾਨ ਜਾਖੜ ਨੇ ਇਹ ਵੀ ਕਿਹਾ ਕਿ ਚੰਨੀ ਜੀ ਨੂੰ ਮੁੱਖ ਮੰਤਰੀ ਬਨਾਉਣ ਤੋਂ ਬਾਅਦ ਹਾਈਕਮਾਨ ਨੇ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਅਹੁਦੇ ਦਾ ਆਫਰ ਵੀ ਦਿੱਤਾ ਸੀ। ਇਸ ਬਿਆਨ ਨਾਲ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨੇ ਹਲਚਲ ਪੈਦਾ ਕਰ ਦਿੱਤੀ ਹੈ। ਜਾਖੜ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਮ ਤੇ ਇਹ ਗੱਲ ਆਖੀ ਸੀ। ਇਸ ਦੌਰਾਨ ਜਾਖੜ ਨੇ ਹਾਈਕਮਾਨ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਨਾਮ ਉਦੋਂ ਆਇਆ, ਜਦੋਂ ਉਹ ਵਿਧਾਇਕ ਵੀ ਨਹੀਂ ਸਨ।

ਕੰਗ ਜਾਖੜ ਦੇ ਹੱਕ ਚ ਆਏ

ਕਾਂਗਰਸ ਦੀ ਆਪਣੇ ਮੁੰਡੇ ਨੂੰ ਟਿਕਟ ਨਾ ਮਿਲਣ ਤੋਂ ਕਾਰਨ ਨਾਰਾਜ਼ ਖਰੜ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਗਮੋਹਨ ਕੰਗ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚੰਨੀ ‘ਤੇ ਤਿੱਖੇ ਹਮਲੇ ਕੀਤੇ। ਕੰਗ ਨੇ ਕਿਹਾ ਕਿ ਉਨ੍ਹਾਂ ਨੇ ਦਿਲ ‘ਤੇ ਪੱਧਰ ਰੱਖ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਹੈ। ਚੰਨੀ ਅਤੇ ਹਰੀਸ਼ ਚੌਧਰੀ ਨੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਹੈ। ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕੰਗ ਨੇ ਕਿਹਾ ਕਿ ਉਹ ਭਾਵੇਂ ਪਾਕਿਸਤਾਨ ਚਲੇ ਜਾਣ, ਮੈਂ ਉਨ੍ਹਾਂ ਨੂੰ ਉਥੇ ਵੀ ਨਹੀਂ ਛੱਡਾਂਗਾ। ਚਮਕੌਰ ਸਾਹਿਬ ਅਤੇ ਭਦੌੜ ਵਿੱਚ ਚੰਨੀ ਖਿਲਾਫ ਚੋਣ ਪ੍ਰਚਾਰ ਕਰਾਂਗਾ। ਚੰਨੀ ਨੂੰ ਬੰਦਾ ਬਣਾਉਣਾ ਹੈ, ਚੰਨੀ ਦਾ ਸੱਚ ਲੋਕਾਂ ਨੂੰ ਦੱਸਾਂਗਾ। ਕੰਗ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਝਾੜੂ ਦੀ ਸਰਕਾਰ ਬਣਨ ਜਾ ਰਹੀ ਹੈ।  ਉਨ੍ਹਾਂ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਸਬੰਧੀ ਆਪਣੇ ਨਾਂਅ ਬਾਰੇ ਬਿਆਨ ਦਾ ਵੀ ਸਮਰਥਨ ਕੀਤਾ ਤੇ ਕਿਹਾ ਜਾਖੜ ਜੋ ਵੀ ਬੋਲ ਰਹੇ ਹਨ, ਉਹ ਸੱਚ ਹੈ।

Comment here