ਕਟਿਹਾਰ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਿਹਾਰ ’ਚ ਸੱਤਾਧਾਰੀ ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਨੇਤਾ ਕੈਲਾਸ਼ ਮਹਤੋ ਦੀ ਵੀਰਵਾਰ ਦੇਰ ਰਾਤ ਬਿਹਾਰ ਦੇ ਕਟਿਹਾਰ ਜ਼ਿਲੇ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਨੁਸਾਰ ਬਰਾਰੀ ਥਾਣਾ ਖੇਤਰ ਦੇ ਪੂਰਬੀ ਬਾੜੀਨਗਰ ਪੰਚਾਇਤ ਦੇ ਖੇਤੀ ਫਾਰਮ ਕੋਲ ਅਪਰਾਧੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ। ਆਲੇ-ਦੁਆਲੇ ਦੇ ਲੋਕ ਮਹਤੋ ਨੂੰ ਸਥਾਨਕ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਦੱਸਿਆ ਜਾਂਦਾ ਹੈ ਕਿ ਜਦ (ਯੂ) ਦੇ ਨੇਤਾ ਕੈਲਾਸ਼ ਮਹਤੋ (70) ਬਰਾਰੀ ਬਾਜ਼ਾਰ ਤੋਂ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ 2 ਅਪਰਾਧੀ ਬਾਈਕ ਰਾਹੀਂ ਅਚਾਨਕ ਖੇਤੀ ਫਾਰਮ ਚੌਕ ਕੋਲ ਪਹੁੰਚੇ ਅਤੇ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਬਦਮਾਸ਼ ਹਵਾਈ ਫਾਇਰਿੰਗ ਕਰਦੇ ਹੋਏ ਦੌੜ ਗਏ।
Comment here