ਸਿਆਸਤਖਬਰਾਂ

ਚੋਣਜੀਵੀਆਂ ਦੇ ‘ਜਾਤੀ, ਧਰਮ ਪ੍ਰਚਾਰ ਨਾ ਉਲਝੋ, ਖੇਤੀ ਮੁੱਦੇ ਤੇ ਡਟੇ ਰਹੋ-ਟਿਕੈਤ

ਨਵੀਂ ਦਿੱਲੀ-ਖੇਤੀ ਕਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਚਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਮੋਰਚੇ ਦੇ ਮੂਹਰੈਲ ਆਗੂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅਗਲੇ ਸਾਲ ਕੁਝ ਸੂਬਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਸਾਰਿਆਂ ਨੂੰ ਜਾਤੀ, ਧਰਮ ਅਤੇ ਜਿਨਾਹ ਦੇ ਮੁੱਦੇ ‘ਚ ਉਲਝਾਉਣਗੀਆਂ ਪਰ ਉਨ੍ਹਾਂ ਨੂੰ ਖੇਤੀ ਦੇ ਮੁੱਦੇ ‘ਤੇ ਹੀ ਡਟੇ ਰਹਿਣਾ ਚਾਹੀਦਾ ਹੈ। ਅਗਲੇ ਸਾਲ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਣੀਪੁਰ ‘ਚ ਚੋਣਾਂ ਹੋਣੀਆਂ ਹਨ। ਰਾਕੇਸ਼ ਟਿਕੈਤ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਉੱਤਰ ਪ੍ਰਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਮੁਹੰਮਦ ਅਲੀ ਜਿੰਨਾ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਹੋ ਰਹੀ ਹੈ। ਟਿਕੈਤ ਨੇ ਸ਼ਨਿਚਰਵਾਰ ਨੂੰ ਟਵਿੱਟਰ ‘ਤੇ ਲਿਖਿਆ, ‘ਹੁਣ ਚੋਣਜੀਵੀ ਘਰ-ਘਰ ਜਾਣਗੇ, ਤੁਹਾਨੂੰ ਜਾਤੀ, ਧਰਮ ਤੇ ਜਿੰਨਾ ‘ਚ ਉਲਝਾਉਣਗੇ। ਅਸੀਂ ਕਿਸਾਨ-ਮਜ਼ਦੂਰ ਹੀ ਬਣੇ ਰਹਿਣਾ ਹੈ ਅਤੇ ਖੇਤੀ-ਕਿਸਾਨੀ ਮੁੱਦਿਆਂ ‘ਤੇ ਹੀ ਡਟੇ ਰਹਿਣਾ ਹੈ।’ ਬੀਕੇਯੂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ ਤੇ ਨਵੰਬਰ 2020 ਤੋਂ ਦਿੱਲੀ ਦੇ ਤਿੰਨ ਬਾਰਡਰ ਸਿੰਘੂ, ਟਿਕਰੀ ਅਤੇ ਗਾਜ਼ੀਆਬਾਦ ‘ਚ ਪ੍ਰਦਰਸ਼ਨ ‘ਚ ਸ਼ਾਮਲ ਹਨ।

Comment here