ਨਵੀਂ ਦਿੱਲੀ-ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ‘ਚ ਉਹੀ ਹੋਇਆ ਜਿਸ ਦੀ ਹਰ ਕੋਈ ਉਮੀਦ ਕਰ ਰਿਹਾ ਸੀ। ਪਿਛਲੇ ਸੀਜ਼ਨ ‘ਚ ਸ਼ਰਮਨਾਕ ਪ੍ਰਦਰਸ਼ਨ ਕਰਕੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਆਈਪੀਐੱਲ ਬੇਹੱਦ ਰੋਮਾਂਚਕ ਫਾਈਨਲ ‘ਚ ਟੀਮ ਨੇ ਰਵਿੰਦਰ ਜਡੇਜਾ ਦੇ ਆਖਰੀ ਦੋ ਗੇਂਦਾਂ ‘ਤੇ ਛੱਕਿਆਂ ਅਤੇ ਚੌਕਿਆਂ ਦੇ ਦਮ ‘ਤੇ ਇਤਿਹਾਸ ਰਚ ਦਿੱਤਾ। ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ‘ਚ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਦਿਖਾਇਆ। ਪਿਛਲੇ ਸੀਜ਼ਨ ‘ਚ 9ਵੇਂ ਨੰਬਰ ‘ਤੇ ਟੂਰਨਾਮੈਂਟ ਖਤਮ ਕਰਨ ਵਾਲੀ ਟੀਮ ਇਸ ਵਾਰ ਚੈਂਪੀਅਨ ਬਣ ਕੇ ਉਭਰੀ।ਕਪਤਾਨ ਮਹਿੰਦਰ ਸਿੰਘ ਧੋਨੀ ਨੇ ਫਾਈਨਲ ਮੈਚ ‘ਚ ਗੁਜਰਾਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈ ਸੁਦਰਸ਼ਨ ਦੀ 96 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਗੁਜਰਾਤ ਨੇ 4 ਵਿਕਟਾਂ ‘ਤੇ 214 ਦੌੜਾਂ ਬਣਾਈਆਂ। ਬਾਰਿਸ਼ ਨੇ ਚੇਨਈ ਨੂੰ ਆਈਪੀਐਲ ਫਾਈਨਲ ਦੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਤੋਂ ਰੋਕ ਦਿੱਤਾ। ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ 15 ਓਵਰਾਂ ਵਿੱਚ 171 ਦੌੜਾਂ ਦਾ ਸੋਧਿਆ ਟੀਚਾ ਸੀ। ਚੇਨਈ ਰਵਿੰਦਰ ਜਡੇਜਾ ਦੀ ਆਖਰੀ ਗੇਂਦ ‘ਤੇ ਚੌਕੇ ਦੇ ਦਮ ‘ਤੇ ਚੈਂਪੀਅਨ ਬਣੀ ਅਤੇ ਪੰਜਵੀਂ ਵਾਰ ਟਰਾਫੀ ‘ਤੇ ਕਬਜ਼ਾ ਕੀਤਾ।
ਸਭ ਤੋਂ ਵੱਧ ਵਾਰ ਜਿੱਤਣ ਵਾਲੀ ਬਣੀ ਟੀਮ
ਹੁਣ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ਾਨਦਾਰ ਟਰਾਫੀ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਟੀਮ ਦੀ ਸੂਚੀ ‘ਚ ਚੇਨਈ ਸੁਪਰ ਕਿੰਗਜ਼ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ 5 ਵਾਰ ਜਿੱਤਣ ਦਾ ਰਿਕਾਰਡ ਮੁੰਬਈ ਇੰਡੀਅਨਜ਼ ਦੀ ਟੀਮ ਦੇ ਨਾਂ ਦਰਜ ਸੀ। ਚੇਨਈ ਨੇ ਇਹ ਟਰਾਫੀ ਸਾਲ 2010, 2011, 2018, 2021 ਅਤੇ ਹੁਣ 2023 ਵਿੱਚ ਜਿੱਤੀ ਹੈ। ਮੁੰਬਈ ਨੇ ਇਸ ‘ਤੇ 2013, 2015, 2017, 2019 ਅਤੇ 2020 ‘ਚ ਕਬਜ਼ਾ ਕੀਤਾ। ਹੁਣ ਰੋਹਿਤ ਸ਼ਰਮਾ ਦੇ ਨਾਲ ਮਿਲ ਕੇ 5 ਵਾਰ ਆਈਪੀਐਲ ਟਰਾਫੀ ਜਿੱਤਣ ਦਾ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਮ ਹੈ।
ਚੇਨਈ ਨੇ 5ਵੀਂ ਵਾਰ ਟਰਾਫੀ ‘ਤੇ ਕੀਤਾ ਕਬਜ਼ਾ

Comment here