ਸਿਆਸਤਖਬਰਾਂਦੁਨੀਆ

ਚੀਨ ਸੀਪੀਐਮਸੀ ਨੂੰ ਪੱਛਮੀ ਮੀਡੀਆ ਦੇ ਖਿਲਾਫ ਵਰਤਣਾ ਲੱਗਾ

ਪਾਕਿ ’ਚ ਕਈ ਵੈੱਬਸਾਈਟਾਂ ਅਤੇ ਚੈਨਲ ਕੀਤੇ ਸ਼ੁਰੂ
ਇਸਲਾਮਾਬਾਦ-ਇਮਰਾਨ ਸਰਕਾਰ ਨਾਲ ਮਿਲ ਕੇ ਚੀਨ ਨੇ ਹੁਣ ਪਾਕਿਸਤਾਨ ਦੇ ਮੀਡੀਆ ਨੂੰ ਵੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਚੀਨ-ਪਾਕਿਸਤਾਨ ਮੀਡੀਆ ਕੋਰੀਡੋਰ ਬਣਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੀਡੀਆ ਕੋਰੀਡੋਰ ਰਾਹੀਂ ਚੀਨ ਪਾਕਿਸਤਾਨ ਅਤੇ ਦੁਨੀਆ ’ਚ ਆਪਣਾ ਅਕਸ ਸੁਧਾਰਨਾ ਚਾਹੁੰਦਾ ਹੈ, ਜੋ ਕੋਵਿਡ ਅਤੇ ਹਮਲੇ ਕਾਰਨ ਵਿਗੜਿਆ ਹੈ। ਇੰਨਾ ਹੀ ਨਹੀਂ ਚੀਨ ਸੀਪੀਐਮਸੀ ਨੂੰ ਪੱਛਮੀ ਮੀਡੀਆ ਦੇ ਖਿਲਾਫ ਵੀ ਵਰਤਣਾ ਚਾਹੁੰਦਾ ਹੈ।
ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਐਮਸੀ) ਦੇ ਖਿਲਾਫ ਬਲੋਚਿਸਤਾਨ ਦੇ ਗਵਾਦਰ ਸਮੇਤ ਕਈ ਸ਼ਹਿਰਾਂ ’ਚ 20 ਦਿਨਾਂ ਤੋਂ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੰਤਰਰਾਸ਼ਟਰੀ ਮੀਡੀਆ ਇਸ ਨੂੰ ਕਵਰੇਜ ਦੇ ਰਿਹਾ ਹੈ। ਅਮਰੀਕੀ ਅਖਬਾਰ ‘ਵਾਸ਼ਿੰਗਟਨ ਟਾਈਮਜ਼’ ਨੇ ਚੀਨ ਦੀ ਮੀਡੀਆ ਨੂੰ ਕੰਟਰੋਲ ਕਰਨ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਪਾਕਿਸਤਾਨ ਦੇ ਪੂਰੇ ਮੀਡੀਆ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਸਤੰਬਰ ’ਚ ਉਨ੍ਹਾਂ ਨੇ ਇਮਰਾਨ ਖਾਨ ਸਰਕਾਰ ਨਾਲ ਮਿਲ ਕੇ ਚੀਨ-ਪਾਕਿਸਤਾਨ ਮੀਡੀਆ ਕੋਰੀਡੋਰ ਗਰੁੱਪ ਬਣਾਇਆ ਸੀ।
ਚੀਨ ਦੀ ਪਹਿਲੀ ਕੋਸ਼ਿਸ਼ ਪਾਕਿਸਤਾਨ ਦੇ ਸਥਾਨਕ ਮੀਡੀਆ ਨੂੰ ਫੜ ਕੇ ਆਪਣੀ ਛਵੀ ਸੁਧਾਰਨ ਦੀ ਹੈ। ਇਮਰਾਨ ਖਾਨ ਦੀ ਸਰਕਾਰ ਦੇਸ਼ ’ਚ ਮਹਿੰਗਾਈ, ਵਿਦੇਸ਼ੀ ਕਰਜ਼ੇ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੈ। ਇਸ ਲਈ ਉਹ ਵੀ ਚੀਨ ਦਾ ਸਮਰਥਨ ਕਰ ਰਹੀ ਹੈ। ਇਸ ਦੇ ਲਈ ਪਾਕਿਸਤਾਨ ਵਿੱਚ ਸਰਕਾਰ ਦਾ ਸਮਰਥਨ ਕਰਨ ਵਾਲੇ ਥਿੰਕ ਟੈਂਕ ਵੀ ਬਣਾਏ ਜਾ ਰਹੇ ਹਨ। ਪਿਛਲੇ ਹਫ਼ਤੇ ਇਮਰਾਨ ਨੇ ਅਜਿਹੇ ਹੀ ਇੱਕ ਥਿੰਕ ਟੈਂਕ ਵਿੱਚ ਡੇਢ ਘੰਟੇ ਦਾ ਭਾਸ਼ਣ ਦਿੱਤਾ ਸੀ। ਚੀਨ ਦੇ ਸਰਕਾਰੀ ਮੀਡੀਆ ਹਾਊਸ ਵੀ ਉਰਦੂ ਵਿੱਚ ਸੋਸ਼ਲ ਮੀਡੀਆ ਪੋਸਟ ਕਰ ਰਹੇ ਹਨ। ਇਹ ਸਿਨਹੂਆ ਨਿਊਜ਼ ਏਜੰਸੀ ਦਾ ਸੋਸ਼ਲ ਮੀਡੀਆ ਦਾ ਉਰਦੂ ਅਕਾਊਂਟ ਹੈ। ਇਨ੍ਹਾਂ ਗੱਲਾਂ ਦਾ ਸਬੂਤ ਇਹ ਹੈ ਕਿ ਚੀਨ ਦੇ ਸਰਕਾਰੀ ਮੀਡੀਆ ਹਾਊਸ ਹੁਣ ਉਰਦੂ ਵਿੱਚ ਵੀ ਖ਼ਬਰਾਂ ਅਤੇ ਵਿਸ਼ਲੇਸ਼ਣ ਦੇ ਰਹੇ ਹਨ।
ਸਿਨਹੂਆ ਨਿਊਜ਼ ਏਜੰਸੀ, ਗਵਾਦਰ ਪ੍ਰੋ ਅਤੇ ਚਾਈਨਾ ਗਲੋਬਲ ਟੀਵੀ ਨੈੱਟਵਰਕ ਦੀਆਂ ਉਦਾਹਰਣਾਂ ਹਨ। ਇਮਰਾਨ ਖਾਨ ਦੇ ਦਫਤਰ ’ਚ ਇਸ ਦੇ ਲਈ ਨੋਡਲ ਏਜੰਸੀ ਬਣਾਈ ਗਈ ਹੈ। ਇਸ ਵਿੱਚ ਸੂਚਨਾ ਮੰਤਰਾਲੇ ਅਤੇ ਸੀਪੀਈਸੀ ਅਥਾਰਟੀਆਂ ਦੇ ਅਧਿਕਾਰੀ ਸ਼ਾਮਲ ਹਨ।
ਦੂਜੇ ਪਾਸੇ ਪਾਕਿਸਤਾਨ ਵਿੱਚ ਚੀਨ ਦੇ ਰਾਜਦੂਤ ਨੋਂਗ ਰੋਂਗ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਚੀਨ ਦੋਵੇਂ ਹੀ ਪ੍ਰਾਪੇਗੰਡਾ ਦਾ ਸ਼ਿਕਾਰ ਹਨ। ਇਸ ਲਈ ਲੋੜ ਹੈ ਕਿ ਦੋਵਾਂ ਦੇਸ਼ਾਂ ਦੇ ਮੀਡੀਆ ਸਮੂਹ ਇੱਕਜੁੱਟ ਹੋ ਕੇ ਇਸ ਵਿਰੁੱਧ ਲੜਨ। ਇਸ ਰਾਹੀਂ ਅਸੀਂ ਸੱਚਾਈ ਸਾਹਮਣੇ ਲਿਆ ਸਕਦੇ ਹਾਂ ਅਤੇ ਲੋਕਾਂ ਨੂੰ ਇਨਸਾਫ਼ ਦਿਵਾ ਸਕਦੇ ਹਾਂ। ਇਸ ਨਾਲ ਖੇਤਰ ਵਿੱਚ ਸਥਿਰਤਾ ਅਤੇ ਸ਼ਾਂਤੀ ਆਵੇਗੀ। ਰਿਪੋਰਟ ਮੁਤਾਬਕ ਚੀਨੀ ਰਾਜਦੂਤ ਭਾਵੇਂ ਕੁਝ ਵੀ ਦਾਅਵਾ ਕਰ ਰਹੇ ਹੋਣ ਪਰ ਸੱਚਾਈ ਇਹ ਹੈ ਕਿ ਚੀਨ ਹੁਣ ਪਾਕਿਸਤਾਨੀ ਮੀਡੀਆ ’ਤੇ ਨਜ਼ਰ ਰੱਖਣ ਵਾਲਾ ਕੰਮ ਕਰ ਰਿਹਾ ਹੈ। ਇਸ ਮੁਤਾਬਕ ਖਬਰਾਂ ਦੀ ਸਮੱਗਰੀ, ਪੇਸ਼ਕਾਰੀ ਅਤੇ ਸੈਂਸਰਸ਼ਿਪ ਵਰਗੀਆਂ ਚੀਜ਼ਾਂ ਦਾ ਫੈਸਲਾ ਕੀਤਾ ਜਾ ਰਿਹਾ ਹੈ। ਥਿੰਕ ਟੈਂਕਾਂ ਅਤੇ ਹੋਰ ਸਰਕਾਰੀ ਚੈਨਲਾਂ ਰਾਹੀਂ ਲੋਕਾਂ ਦੀ ਪ੍ਰਤੀਕਿਰਿਆ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਲਈ ਚੀਨ ਦੇ ਦੂਤਘਰ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

Comment here