ਖਬਰਾਂਚਲੰਤ ਮਾਮਲੇਦੁਨੀਆ

ਚੀਨ ਦੇ ਜਿਆਂਗਸੂ ’ਚ ਲੱਗੀ ਅੱਗ, ਪੰਜ ਲੋਕਾਂ ਦੀ ਹੋਈ ਮੌਤ

ਨਾਨਜਿੰਗ-ਸਥਾਨਕ ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਸ਼ੁਜ਼ੋਊ ਸ਼ਹਿਰ ’ਚ ਇਕ ਉਸਾਰੀ ਵਾਲੀ ਥਾਂ ’ਤੇ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 4.50 ਵਜੇ ਵਾਪਰੀ। ਬਚਾਅ ਦਲ ਨੇ ਅੱਗ ’ਚ ਫਸੇ ਸਾਰੇ 7 ਲੋਕਾਂ ਨੂੰ ਹਸਪਤਾਲ ਪਹੁੰਚਾਇਆ। 5 ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੋ ਹੋਰ ਮਾਮੂਲੀ ਝੁਲਸ ਗਏ ਹਨ। ਸ਼ੁਜ਼ੋਉ ਨਗਰਪਾਲਿਕਾ ਨੇ ਹਾਦਸੇ ਦੀ ਜਾਂਚ ਲਈ ਜਾਂਚ ਟੀਮ ਦਾ ਗਠਨ ਕੀਤਾ ਹੈ।

Comment here