ਸਿਆਸਤਖਬਰਾਂਦੁਨੀਆ

ਚੀਨ ‘ਚ ਸੜਕ ਹਾਦਸੇ ਦੌਰਾਨ 11 ਲੋਕਾਂ ਦੀ ਮੌਤ

ਨਾਨਿੰਗ-ਚੀਨ ਵਿਚ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਚੀਨ ਦੇ ਗੁਆਂਗਸ਼ੀ ਜ਼ੁਆਂਗ ਆਟੋਨੋਮਸ ਖੇਤਰ ਦੇ ਜਿੰਗਸੀ ਸ਼ਹਿਰ ਵਿਚ ਸ਼ੁੱਕਰਵਾਰ ਤੜਕੇ ਇਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ ਜਦੋਂ 14 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਸਿਮਿੰਗ ਪਿੰਡ ਵਿੱਚ ਸੜਕ ਦੇ ਇੱਕ ਹਿੱਸੇ ‘ਤੇ ਇੱਕ ਚੱਟਾਨ ਦੇ ਕਿਨਾਰੇ ਤੋਂ ਪਲਟ ਗਿਆ। ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ, ਜਿੰਗਸੀ ਮਿਊਂਸੀਪਲ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਤਿੰਨ ਵਿਅਕਤੀ ਘਟਨਾ ਤੋਂ ਬਚਣ ਵਿੱਚ ਕਾਮਯਾਬ ਰਹੇ।

Comment here