ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪ੍ਰਤੀ ਅਸੰਤੁਸ਼ਟੀ ਦੇਖੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ‘ਚ ਸ਼ੀ ਜਿਨਪਿੰਗ ਦਾ ਵਿਰੋਧ ਕਰਨ ਵਾਲੇ ਲੋਕ ਸੜਕਾਂ ‘ਤੇ ਉਤਰ ਆਏ ਹਨ ਅਤੇ ਰਾਜਧਾਨੀ ਬੀਜਿੰਗ ‘ਚ ਕਰੀਬ 14 ਲੱਖ ਲੋਕਾਂ ਨੂੰ ਜੇਲ੍ਹਾਂ ‘ਚ ਡੱਕ ਦਿੱਤਾ ਗਿਆ ਹੈ। ਜੇਲ੍ਹ ਵਿੱਚ ਬੰਦ ਲੱਖਾਂ ਲੋਕਾਂ ਨੂੰ ਅਪਰਾਧੀ ਐਲਾਨਿਆ ਗਿਆ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਨਪਿੰਗ ਦਾ ਵਿਰੋਧ ਕਰਨ ਕਰਕੇ ਕੈਦ ਕੀਤਾ ਗਿਆ।
ਜਿਨਪਿੰਗ ’ਤੇ ਦੋਸ਼ ਹੈ ਕਿ ਉਹ ਆਪਣੇ iਖ਼ਲਾਫ਼ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੋਰੋਨਾ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਜ਼ਬਰਦਸਤੀ ਲਾਗੂ ਕਰਨ ਦਾ ਸਹਾਰਾ ਲੈ ਰਿਹਾ ਹੈ। ਚੀਨੀ ਸੋਸ਼ਲ ਮੀਡੀਆ ‘ਤੇ ਜਿਨਪਿੰਗ ਦੇ ਖਿਲਾਫ ਗੁੱਸਾ ਜ਼ਾਹਿਰ ਕਰਨ ਵਾਲੀਆਂ ਤਸਵੀਰਾਂ ਨੂੰ ਸੈਂਸਰ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਜਿਨਪਿੰਗ ਦੇ ਖਿਲਾਫ ਤਾਨਾਸ਼ਾਹ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੋਸਟਰ ਬਣਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਹੜਤਾਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੋਸਟਰਾਂ ਵਿੱਚ ਕੋਰੋਨਾ ਟੈਸਟ ਦਾ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ।
ਦਰਅਸਲ, ਚੀਨੀ ਲੋਕਾਂ ਦਾ ਇਲਜ਼ਾਮ ਹੈ ਕਿ ਕੋਰੋਨਾ ਟੈਸਟ ਦੇ ਨਾਮ ‘ਤੇ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਰਾਜਧਾਨੀ ਬੀਜਿੰਗ ਦੇ ਇੱਕ ਵਿਅਸਤ ਚੌਂਕ ਵਿੱਚ ਕਮਿਊਨਿਸਟ ਲੀਡਰਸ਼ਿਪ ਦੀ ਆਲੋਚਨਾ ਕਰਨ ਵਾਲੇ ਬੈਨਰਾਂ ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ (13 ਅਕਤੂਬਰ) ਨੂੰ ਚੀਨ ਦੇ ਇੰਟਰਨੈਟ ਸੈਂਸਰਾਂ ਨੇ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਚੀਨ ’ਚ ਰਾਜਨੀਤਿਕ ਵਿਰੋਧ ਬਹੁਤ ਘੱਟ ਹੁੰਦੇ ਹਨ ਪਰ ਪੁਲਸ ਇਸ ਹਫ਼ਤੇ ਕਮਿਊਨਿਸਟ ਪਾਰਟੀ ਕਾਂਗਰਸ ਲਈ ਹਾਈ ਅਲਰਟ ‘ਤੇ ਹੈ। ਪੋਸਟਰਾਂ ਨੇ ਰਾਹੀਂ ਜ਼ੀਰੋ-ਕੋਵਿਡ ਨੀਤੀ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਤਖਤਾ ਪਲਟਣ ਦੀ ਮੰਗ ਕੀਤੀ ਗਈ।
ਚੀਨ ‘ਚ ਜਿਨਪਿੰਗ ਖਿਲਾਫ ਪ੍ਰਦਰਸ਼ਨ, 14 ਲੱਖ ਲੋਕਾਂ ਨੂੰ ਜੇਲ੍ਹ ’ਚ ਡੱਕਿਆ

Comment here