ਸਿਹਤ-ਖਬਰਾਂਖਬਰਾਂਦੁਨੀਆ

ਚੀਨ ’ਚ ਕੋਰੋਨਾ ਮੁੜ ਵਧਿਆ, ਕਾਰੋਬਾਰ ਪ੍ਰਭਾਵਿਤ

ਬੀਜਿੰਗ-ਕੋਰੋਨਾ ਵਾਇਰਸ ਦੀ ਮਾਰ 21 ਸੂਬਿਆਂ ਤਕ ਪਹੁੰਚ ਗਈ ਹੈ, ਜਿਸ ਨਾਲ ਸਥਾਨਕ ਵਪਾਰ ਤੇ ਕਾਰੋਬਾਰ ’ਤੇ ਬੁਰਾ ਅਸਰ ਪਇਆ ਹੈ। ਕੋਵਿਡ-19 ਖ਼ਿਲਾਫ਼ ਜ਼ੀਰੋ-ਟਾਲਰੇਂਸ ਦੀ ਨੀਤੀ ਲਾਗੂ ਕਰਨ ਦੇ ਬਾਵਜੂਦ, ਚੀਨ ’ਚ ਹਾਲ ਹੀ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ।  ਇੰਟਰਨੈਸ਼ਨਲ ਫੋਰਮ ਫਾਰ ਰਾਈਟ ਐਂਡ ਸਿਕਿਓਰਿਟੀ (ਆਈ. ਐੱਫ. ਐੱਫ. ਆਰ. ਏ. ਐੱਸ.) ਨੇ ਦੱਸਿਆ ਕਿ ਚੀਨੀ ਅਧਿਕਾਰੀ ਸੂਬਿਆਂ ਦੀ ਸਥਾਨਕ ਅਰਥਵਿਵਸਥਾਵਾਂ ਦੇ ਨਾਲ-ਨਾਲ ਰਾਸ਼ਟਰੀ ਅਰਥਵਿਵਸਥਾ ’ਤੇ ਲਾਕਡਾਊਨ ਤੇ ਪਾਬੰਦੀਆਂ ਦੇ ਲੰਬੇ ਸਮੇਂ ਤਕ ਪ੍ਰਭਾਵ ਨਾਲ ਫਿਕਰਮੰਦ ਹਨ। ਦੱਖਣੀ-ਪੱਛਮੀ ਸਰਹੱਦੀ ਸ਼ਹਿਰ ਰੂਲੀ ਜਿਹੇ ਖੇਤਰਾਂ ’ਚ, ਪਿਛਲੇ 7 ਮਹੀਨਿਆਂ ’ਚ ਚਾਰ ਲਾਕਡਾਊਨ ਲਾਏ ਗਏ ਹਨ, ਜਿਸ ਨਾਲ ਰਿਪੋਰਟ ਕੀਤੇ ਜਾਣ ਵਾਲੇ ਮਾਮਲਿਆਂ ਦੀ ਗਿਣਤੀ ’ਚ ਬਹੁਤ ਘੱਟ ਜਾਂ ਕੋਈ ਪ੍ਰਭਾਵ ਨਹੀਂ ਪਿਆ ਹੈ। ਇਸ ਦੇ ਸਾਬਕਾ ਮੇਅਰ, ਦਾਈ ਰੋਂਗੀ ਮੁਤਾਬਕ, ਇੰਨੇ ਲੰਬੇ ਸਮੇਂ ਤਕ ਲਾਕਡਾਊਨ ਨੇ ਰੂਲੀ ਨੂੰ ਇਕ ਅੜਿੱਕੇ ’ਚ ਪਾ ਦਿੱਤਾ ਹੈ, ਜਿਸ ਨਾਲ ਰੁਈਲੀ ਦੀ ਸਥਾਨਕ ਅਰਥਵਿਵਸਥਾ ’ਤੇ ਹਾਨੀਕਾਰਕ ਪ੍ਰਭਾਵ ਪਿਆ ਹੈ। ਹੇਈਲੋਂਗਜੀਆਂਗ, ਹੇਬੇਰ, ਯੁੰਨਾਨ ਜਿਹੇ ਸਰਹੱਦੀ ਸੂਬਿਆਂ ਦੇ ਨਿਵਾਸੀਆਂ ਨੇ ਸਮੱਸਿਆ ਤੋਂ ਨਜਿੱਠਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਚੀਨ ’ਚ ਫੈਲਿਆ ਕੋਰੋਨਾ ਵਾਇਰਸ
ਚੀਨ ’ਚ ਕੋਰੋਨਾ ਵਾਇਰਸ ਨੇ ਮੁੜ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਤਕ 21 ਸੂਬਿਆਂ ਤਕ ਇਹ ਵਾਇਰਸ ਫੈਲ ਗਿਆ ਜਿੱਥੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਸਥਾਨਕ ਪੱਧਰ ’ਤੇ ਇਨਫੈਕਸ਼ਨ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਸਨ।
ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਐੱਮ. ਆਈ. ਫੇਂਗ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ, ਦੁਨੀਆ ਭਰ ’ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 250 ਮਿਲੀਅਨ ਤੋਂ ਵੱਧ ਹੈ, ਦੇਸ਼ ਕੋਰੋਨਾ ਦੇ ਮਾਮਲਿਆਂ ਨੂੰ ਰੋਕਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਦੇਸ਼ ਘੱਟ ਤਾਪਮਾਨ ਕਾਰਨ ਹੋਣ ਵਾਲੀਆਂ ਸਾਹ ਦੀਆਂ ਬੀਮਾਰੀਆ ਦੇ ਇਨਫੈਕਸ਼ਨ ਦੇ ਜੋਖ਼ਮ ਦਾ ਵੀ ਸਾਹਮਣਾ ਕਰ ਰਿਹਾ ਹੈ।

Comment here