ਅਪਰਾਧਸਿਆਸਤਖਬਰਾਂ

ਚੀਨ ‘ਚ ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ

ਬੀਜਿੰਗ-ਹਿਊਮਨ ਰਾਈਟਸ ਵਾਚ ਦੀ 4 ਮਈ ਦੀ ਰਿਪੋਰਟ ਦੇ ਅਨੁਸਾਰ ਸ਼ਿਨਜਿਆਂਗ ਸੂਬੇ ‘ਚ ਉਈਗਰਾਂ ਨੂੰ ਬੰਧਕ ਬਣਾ ਕੇ ਤਸੀਹੇ ਦਿੱਤੇ ਜਾ ਰਹੇ ਹਨ। ਸਥਿਤੀ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਿਨਜਿਆਂਗ ਦੇ ਉਈਗਰ ਮੁਸਲਮਾਨਾਂ ਨੂੰ ਕੁਰਾਨ ਰੱਖਣ ਜਾਂ ਮੋਬਾਇਲਾਂ ‘ਚ ਧਾਰਮਿਕ ਫੋਟੋਆਂ ਜਾਂ ਵੀਡੀਓਜ਼ ਰੱਖਣ ਲਈ ਵੀ ‘ਹਿੰਸਕ ਕੱਟੜਪੰਥੀ’ ਕਿਹਾ ਜਾ ਰਿਹਾ ਹੈ। ਚੀਨੀ ਅਧਿਕਾਰੀਆਂ ਨੇ ਉਈਗਰਾਂ ਦੇ ਫੋਨਾਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਿਨਜਿਆਂਗ ਖੇਤਰ ‘ਚ ਪੁਲਸ ਨੇ ਉਈਗਰ ਅਤੇ ਤੁਰਕੀ ਮੁਸਲਮਾਨਾਂ ਨੂੰ ‘ਹਿੰਸਕ ਤੇ ਅੱਤਵਾਦੀ’ ਵਜੋਂ ਦਰਸਾਉਂਦੀਆਂ 50,000 ਮਲਟੀਮੀਡੀਆ ਫਾਈਲਾਂ ਜਾਰੀ ਕੀਤੀਆਂ ਹਨ।
ਪੁਲਸ ਦੀ ਵੈੱਬਸਾਈਟ ਤੋਂ ਲੀਕ ਹੋਈ ਮਾਸਟਰ ਲਿਸਟ 2017 ਤੋਂ 2018 ਤੱਕ 9 ਮਹੀਨਿਆਂ ਦੌਰਾਨ ਪੁਲਸ ਨੇ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ਵਿੱਚ ਕੁਲ 1.2 ਮਿਲੀਅਨ ਮੋਬਾਇਲ ਫੋਨਾਂ ਦੀ ਲਗਭਗ 11 ਮਿਲੀਅਨ ਖੋਜ ਕੀਤੀ। ਚੀਨ ਵਿੱਚ ਐਚਆਰਡਬਲਯੂ ਦੇ ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਕਿ ਬੀਜਿੰਗ ਦੁਆਰਾ ਨਿਗਰਾਨੀ ਟੈਕਨਾਲੋਜੀ ਦੀ ਵਰਤੋਂ ਦਾ ਮਤਲਬ ਹੈ ਕਿ ਪੁਲਸ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਸਕਦੀ ਹੈ, ਜੋ ਸਿਰਫ਼ ਆਪਣੇ ਫੋਨਾਂ ‘ਚ ਕੁਰਾਨ ਰੱਖਦੇ ਹਨ।

Comment here