ਗਾਂਸੂ-ਸੂਬਾਈ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦੇ ਅਨੁਸਾਰ ਚੀਨ ਦੇ ਉੱਤਰ-ਪੱਛਮੀ ਹਿੱਸੇ ’ਚ ਸਥਿਤ ਗਾਂਸੂ ਸੂਬੇ ’ਚ ਸੋਮਵਾਰ ਨੂੰ ਇਕ ਐਕਸਪ੍ਰੈੱਸ ਵੇਅ ’ਤੇ ਪੰਜ ਕਾਰਾਂ ਅਤੇ ਤਿੰਨ ਟਰੱਕਾਂ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖਮੀ ਹੋ ਗਏ। ਪ੍ਰਬੰਧਨ ਅਧਿਕਾਰੀਆਂ ਦੇ ਅਨੁਸਾਰ ਝਾਂਗਏ ਸ਼ਹਿਰ ਦੇ ਸ਼ਾਨਡੋਂਗ ਕਾਉਂਟੀ ਵਿਚ ਇਕ ਐਕਸਪ੍ਰੈਸ ਵੇਅ ਦੇ ਇਕ ਹਿੱਸੇ ‘ਤੇ ਸਵੇਰੇ 11:15 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸ਼ਾਨਡੋਂਗ ਕਾਉਂਟੀ ਪੀਪਲਜ਼ ਹਸਪਤਾਲ ਅਤੇ ਝਾਂਗਏ ਮਿਊਂਸੀਪਲ ਪੀਪਲਜ਼ ਹਸਪਤਾਲ ਲਿਜਾਇਆ ਗਿਆ।
Comment here