ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨ ‘ਚ ਊਰਜਾ ਸੰਕਟ ਕਾਰਨ ਕੰਪਨੀਆਂ ਨੂੰ ਬੰਦ ਕਰਨ ਦੇ ਨਿਰਦੇਸ਼

ਬੀਜਿੰਗ-ਆਰਥਿਕ ਚਣੌਤੀਆਂ ਦਾ ਸਾਹਮਣਾ ਕਰ ਰਹੇ ਚੀਨ ਦੇ ਸਾਹਮਣੇ ਹੁਣ ਊਰਜਾ ਸੰਕਟ ਦੇ ਰੂਪ ‘ਚ ਇਕ ਨਵੀਂ ਮੁਸ਼ਕਲ ਆ ਕੇ ਖੜ੍ਹੀ ਹੋਈ ਹੈ। ਦੇਸ਼ ਦੇ ਦੱਖਣੀ ਇਲਾਕੇ ‘ਚ ਤੇਜ਼ ਗਰਮੀ ਪੈ ਰਹੀ ਹੈ। ਬਿਜਲੀ ਦੀ ਘਾਟ ਨਾਲ ਜੂਝ ਰਹੇ ਚੀਨ ਦੇ ਇਸ ਖੇਤਰ ‘ਚ ਕਈ ਫੈਕਟਰੀਆਂ ਹਨ ਜੋ ਆਟੋਮੋਬਾਇਲਸ ਅਤੇ ਕੰਪਿਊਟਰਸ ਦਾ ਉਤਪਾਦਨ ਕਰਦੀ ਹੈ।
ਪਰ ਸਥਾਨਕ ਸਰਕਾਰ ਨੇ ਹੁਣ ਊਰਜਾ ਸੁਰੱਖਿਆ ਦੇ ਮੱਦੇਨਜ਼ਰ ਉਤਪਾਦਨ ਨੂੰ ਘੱਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤਰ੍ਹਾਂ ਮੈਨਿਊਫੈਕਚਰਿੰਗ ਹਬ ਕਹਾਉਣ ਵਾਲੀ ਸਿਚੁਆਨ ਪ੍ਰਾਂਤ ‘ਚ ਫੈਕਟਰੀਆ ਹੁਣ ਬੰਦ ਹੋ ਰਹੀਆਂ ਹਨ। ਰਿਪੋਰਟਾਂ ਅਨੁਸਾਰ ਇਸ ਪਹਿਲ ਨਾਲ ਫਾਰਸਕਾਨ ਤਕਨਾਲੋਜੀ, ਟੋਇਟਾ ਮੋਟਰ ਕਾਰਪ, ਵਾਕਸਵੈਗਨ ਅਤੇ ਟੇਸਲਾ ਬੈਟਰੀ ਸਪਲਾਇਰ  ਛਅਠਲ਼  ਵਰਗੀਆਂ ਕੰਪਨੀਆਂ ‘ਤੇ ਅਸਰ ਹੋਵੇਗਾ। ਉਧਰ ਅਨੇਕਾਂ ਪ੍ਰਾਂਤ ਗਰਮੀ ਦੀ ਭਿਆਨਕ ਮਾਰ ਨਾਲ ਜੂਝ ਰਹੇ ਹਨ। ਉਧਰ ਕਈ ਇਲਾਕੇ ਹਨ ਜੋ ਹੜ੍ਹ ‘ਚ ਵਹਿ ਗਏ। ਦੇਸ਼ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਚਿੰਤਿਤ ਹਨ। ਦਰਅਸਲ ਉਹ ਆਪਣੇ ਕਾਰਜਕਾਲ ਨੂੰ ਪੰਜ ਸਾਲ ਹੋਰ ਵਧਾਉਣ ਦੇ ਜੁਗਾੜ ‘ਚ ਹਨ ਅਜਿਹੇ ‘ਚ ਦੇਸ਼ ਦੇ ਆਰਥਿਕ ਹਾਲਤ ਨੇ ਉਨ੍ਹਾਂ ਨੂੰ ਚਿੰਤਿਤ ਕਰ ਦਿੱਤਾ ਹੈ।
ਕੰਮਿਊਨਿਟੀ ਪਾਰਟੀ ਦੀ ਨੈਸ਼ਨਲ ਕਾਂਗਰਸ ਮੀਟਿੰਗ ਹਰ ਪੰਜ ਸਾਲ ‘ਤੇ ਹੁੰਦੀ ਹੈ। ਜਿਥੇ ਵੱਡੇ ਫ਼ੈਸਲੇ ਅਤੇ ਅਗਵਾਈ ‘ਚ ਬਦਲਾਅ ਦੀ ਘੋਸ਼ਣਾ ਹੁੰਦੀ ਹੈ। 20ਵਾਂ ਪਾਰਟੀ ਕਾਂਗਰਸ ਬੀਜਿੰਗ ‘ਚ ਇਸ ਸਾਲ ਹੋਇਆ। ਇਸ ‘ਚ ਸੀਨੀਅਰ ਅਹੁਦਿਆਂ ‘ਤੇ ਨਵੇਂ ਚਿਹਰਿਆਂ ਦੀ ਉਮੀਦ ਕੀਤੀ ਗਈ ਅਤੇ ਸ਼ੀ ਚਿਨਫਿੰਗ ਦੀ ਸੱਤਾ ‘ਚ ਤੀਜੇ ਕਾਰਜਕਾਲ ਨੂੰ ਲੈ ਕੇ ਵੀ ਫ਼ੈਸਲਾ ਹੋਇਆ। ਦੇਸ਼ ਦੀ ਸੱਤਾਧਾਰੀ ਕੰਮਿਊਨਿਟਸ ਪਾਰਟੀ ਦੇ ਸਾਹਮਣੇ ਸਟਡਾਊਨ ਇਕ ਨਵੀਂ ਚੁਣੌਤੀ ਹੈ। ਦਹਾਕਿਆਂ ‘ਚ ਮਜ਼ਬੂਤ ਨੇਤਾ ਦੇ ਤੌਰ ‘ਤੇ ਉਭਰੇ ਸ਼ੀ ਪਰੰਪਰਾ ਨੂੰ ਤੋੜਣ ਦੀ ਕੋਸ਼ਿਸ਼ ‘ਚ ਹਨ। ਉਹ ਦੇਸ਼ ਦੀ ਸੱਤਾ ‘ਤੇ ਆਪਣੇ ਤੀਜੇ ਕਾਰਜਕਾਲ ਦੀ ਉਮੀਦ ‘ਚ ਹਨ।

Comment here