ਕੋਲੰਬੋ-ਚੀਨ ਹਰ ਪਾਸੇ ਆਪਣਾ ਦਬਦਬਾ ਜਾਰੀ ਰੱਖਣਾ ਚਾਹੁੰਦਾ ਹੈ। ਸ਼੍ਰੀਲੰਕਾ ਵਿਚ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਵਧਦੀ ਮੌਜੂਦਗੀ ’ਤੇ ਤਮਿਲਨਾਡੂ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੂਬੇ ਦੀ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਵਿਚ ਚੀਨੀਆਂ ਦੀਆਂ ਸਰਗਰਮੀਆਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਸੂਬੇ ਦੀਆਂ ਏਜੰਸੀਆਂ ਨੇ ਕੇਂਦਰ ਸਰਕਾਰ ਸਮੁੰਦਰੀ ਤੱਟ ਦੀ ਤਤਕਾਲ ਨਿਗਰਾਨੀ ਵਧਾਉਣ ਦੀ ਅਪੀਲ ਕੀਤੀ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਉੱਤਰੀ ਸ਼੍ਰੀਲੰਕਾ ਵਿਚ ਚੀਨੀ ਫੌਜ ਨੇ ਪੀ. ਐੱਲ. ਏ. ਦੇ ਫੌਜੀਆਂ ਨੂੰ ਸੈਟੇਲਾਈਟ, ਡ੍ਰੋਨ ਅਤੇ ਸੰਚਾਰ ਦੇ ਹਾਈਟੈੱਕ ਉਪਕਰਣਾਂ ਨਾਲ ਤਾਇਨਾਤ ਕੀਤਾ ਹੈ।
ਉੱਤਰੀ ਸ਼੍ਰੀਲੰਕਾ ਦੇ ਕਈ ਹਿੱਸਿਆਂ ਵਿਚ ਚੀਨੀ ਨਾਗਰਿਕਾਂ ਦੀ ਮੁਕਤ ਆਵਾਜਾਈ ਨੇ ਤਮਿਲ ਮਛੇਰਿਆਂ ’ਚ ਅਸੰਤੋਸ਼ ਪੈਦਾ ਕਰ ਦਿੱਤਾ ਹੈ। 11 ਅਗਸਤ ਨੂੰ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ’ਤੇ ਇਕ ਚੀਨੀ ਖੋਜੀ ਬੇੜੇ ਨੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਵਧੀਕ ਇੰਸਪੈਕਟਰ ਜਨਰਲ ਆਫ਼ ਪੁਲਸ ਅਤੇ ਤਮਿਲਨਾਡੂ ਤੱਟੀ ਸੁਰੱਖਿਆ ਸਮੂਹ ਦੇ ਪ੍ਰਮੁੱਖ ਸੰਦੀਪ ਮਿੱਤਲ ਨੇ ਕਿਹਾ ਕਿ ਚੀਨ ਬੈਚਲਰ ਸ਼੍ਰੀਲੰਕਾਈ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਪੜ੍ਹਾ ਰਿਹਾ ਹੈ।
ਚੀਨੀ ਫੌਜ ਨੇ ਤਮਿਲਨਾਡੂ ਦੀ ਚਿੰਤਾ ਵਧਾਈ

Comment here