ਅਪਰਾਧਸਿਆਸਤਖਬਰਾਂ

ਚਰਿੱਤਰਹੀਣ ਦਾ ਦੋਸ਼ ਲਾ ਕੇ ਵਿਧਵਾ ਦੇ ਮੱਥੇ ’ਤੇ ਲਿਖਿਆ 420

 ਕੋਲਕਾਤਾ : ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਕਸ਼ੇਮਪੁਰ ਗ੍ਰਾਮ ਪੰਚਾਇਤ ਦੇ ਕੰਦਰੋ ਬੇਡੇ ’ਵਿਚ ਚਰਿੱਤਰਹੀਣਤਾ ਦਾ ਦੋਸ਼ ਲਾ ਕੇ ਇਕ ਵਿਧਵਾ ਦਾ ਸਿਰ ਮੁੰਡਵਾ ਦਿੱਤਾ ਗਿਆ ਤੇ ਫਿਰ ਉਸਦੀ ਜਨਤਕ ਤੌਰ ’ਤੇ ਕੁੱਟਮਾਰ ਕੀਤੀ ਗਈ। ਤਸ਼ੱਦਦ ਦੀ ਹੱਦ ਤਾਂ ਉਦੋਂ ਪਾਰ ਹੋ ਗਈ, ਜਦੋਂ ਉਸਦੇ ਮੱਥੇ ’ਤੇ ਸੂਈ ਨਾਲ 420 ਲਿਖ ਦਿੱਤਾ ਗਿਆ। ਮਾਲਦਾ ਦੇ ਐੱਸਪੀ ਅਨੁਸਾਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਪੀੜਤ ਮਹਿਲਾ ਦਾ ਨਾਂ ਕਾਜਲੀ ਬੇਡੇ ਹੈ। ਉਸਦੇ ਪਤੀ ਕੁਰਬਾਨ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਤਾਂ ਉਦੋਂ ਤੋਂ ਹੀ ਉਹ ਆਪਣੀਆਂ ਦੋ ਧੀਆਂ ਨਾਲ ਸਹੁਰੇ ਘਰ ਰਹਿ ਰਹੀ ਸੀ। ਸਹੁਰੇ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਕੁਝ ਮਹੀਨੇ ਪਹਿਲਾਂ ਉਸਦੇ ਇਕ ਅਣਪਛਾਤੇ ਵਿਅਕਤੀ ਨਾਲ ਸਬੰਧ ਬਣ ਗਏ ਸਨ। ਕਦੀ-ਕਦੀ ਉਹ ਰਾਤ ਨੂੰ ਘਰੋਂ ਬਾਹਰ ਜਾ ਚਲੀ ਜਾਂਦੀ ਸੀ। ਉਸਦੀ ਸੱਸ ਨੇ ਪਿੰਡ ਵਾਸੀਆਂ ਨੂੰ ਇਸਦੀ ਸੂਚਨਾ ਦਿੱਤੀ ਤਾਂ ਪਿੰਡ ’ਵਿਚ ਮੀਟਿੰਗ ਕੀਤੀ ਗਈ। ਸਥਾਨਕ ਲੋਕਾਂ ਅਨੁਸਾਰ, ਹਾਲ ਹੀ ਵਿਚ ਜਦੋਂ ਉਹ ਘਰੋਂ ਬਾਹਰ ਨਿਕਲੀ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਫੜ ਲਿਆ। ਉਸ਼ ਤੋਂ ਬਾਅਦ ਉਸ ’ਤੇ ਤਸ਼ੱਦਦ ਢਾਹਿਆ ਗਿਆ।

Comment here