ਅਪਰਾਧਖਬਰਾਂਚਲੰਤ ਮਾਮਲੇ

ਘਾਟੀ ’ਚ ਆਕਿਬ ਸਮੇਤ 2 ਅੱਤਵਾਦੀ ਢੇਰ

ਸ਼੍ਰੀਨਗਰ-ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਸਜਿਦ ਵਿੱਚ ਭਾਰੀ ਹਥਿਆਰਾਂ ਨਾਲ ਲੈਸ 2 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਪੁਲਵਾਮਾ ਦੇ ਪਦਗਮਪੁਰ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਮੁਹਿੰਮ ਚਲਾਈ। ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਐਤਵਾਰ ਹੋਏ ਕਤਲ ’ਚ ਇਹ ਦੋਵੇਂ ਸ਼ਾਮਲ ਸਨ। ਮੁਕਾਬਲੇ ਦੌਰਾਨ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ਬਹੁਤ ਸੰਜਮ ਵਰਤਿਆ ਕਿਉਂਕਿ ਅੱਤਵਾਦੀ ਮਸਜਿਦ ਵਿੱਚ ਲੁਕੇ ਹੋਏ ਸਨ। ਜਵਾਨਾਂ ਨੇ ਮੁਕਾਬਲੇ ਵਾਲੀ ਜਗ੍ਹਾ ਤੋਂ 14 ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਤਾਂ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ।
ਮੁਕਾਬਲੇ ਦੌਰਾਨ 55 ਰਾਸ਼ਟਰੀ ਰਾਈਫਲਜ਼ ਦੇ ਇਕ ਸਿਪਾਹੀ ਨੂੰ ਪੱਟ ਵਿੱਚ ਗੋਲੀ ਲੱਗੀ। ਵਧੇਰੇ ਖੂਨ ਵਹਿਣ ਕਾਰਨ ਉਸ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਅੱਤਵਾਦੀ ਜਿਸ ਦੀ ਪਛਾਣ ਆਕਿਬ ਮੁਸ਼ਤਾਕ ਭੱਟ ਵਜੋਂ ਹੋਈ ਹੈ, ਨੂੰ ਮਸਜਿਦ ਦੇ ਅੰਦਰ ਮਾਰਿਆ ਗਿਆ। ਦੂਜਾ ਅੱਤਵਾਦੀ ਜਿਸ ਦੀ ਪਛਾਣ ਪੁਲਵਾਮਾ ਨੇੜੇ ਤਰਾਲ ਦੇ ਰਹਿਣ ਵਾਲੇ ਏਜਾਜ਼ ਅਹਿਮਦ ਭੱਟ ਵਜੋਂ ਹੋਈ ਸੀ, ਖਿੜਕੀ ਤੋਂ ਛਾਲ ਮਾਰ ਕੇ ਮਸਜਿਦ ਨੇੜੇ ਇਕ ਘਰ ਵਿਚ ਲੁਕ ਗਿਆ ਸੀ। ਤਕਨੀਕੀ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਉਸ ਦਾ ਪਤਾ ਲਾਇਆ ਗਿਆ। ਸੁਰੱਖਿਆ ਫੋਰਸਾਂ ਨੇ ਉਸ ਨੂੰ ਘੇਰ ਲਿਆ ਅਤੇ ਢੇਰ ਕਰ ਦਿੱਤਾ। ਬੈਂਕ ਦੇ ਸੁਰੱਖਿਆ ਗਾਰਡ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਐਤਵਾਰ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਸ਼ਮੀਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ ਵਿਜੇ ਸ਼ਰਮਾ ਨੇ ਟਵੀਟ ਕੀਤਾ, ‘ਪੁਲਵਾਮਾ ਵਿੱਚ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਆਕਿਬ ਮੁਸ਼ਤਾਕ ਭੱਟ ਵਜੋਂ ਹੋਈ ਹੈ। ਉਹ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰਦਾ ਸੀ।

Comment here