ਅਪਰਾਧਸਿਆਸਤਖਬਰਾਂ

ਘਰ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਤੇ ਦੇਸ਼ ਧਰੋਹ ਦਾ ਪਰਚਾ

ਗੋਰਖਪੁਰ – ਯੂਪੀ ਦੀ ਯੋਗੀ ਸਰਕਾਰ ਦੀ ਪੁਲਸ ਰਾਸ਼ਟਰਵਾਦ ਦੇ ਮਾਮਲੇ ਚ ਬਹੁਤ ਸਖਤ ਹੈ, ਵਿਰੋਧੀ ਮੁਲਕ ਦੀ ਜੈਜੈਕਾਰ ਕਰਨ ਵਾਲਿਆਂ ਤੇ ਸਿੱਧਾ ਦੇਸ਼ ਧਰੋਹ ਜਦਾ ਕੇਸ ਦਰਜ ਹੋ ਰਿਹਾ ਹੈ। ਇਥੇ ਦੇ ਗੋਰਖਪੁਰ ‘ਚ ਕਥਿਤ ਤੌਰ ‘ਤੇ ਪਾਕਿਸਤਾਨ ਦਾ ਝੰਡਾ ਲਗਾਉਣ  ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਦਰਅਸਲ ਜ਼ਿਲੇ ਦੇ ਚੌਰੀਚੌਰਾ ਥਾਣਾ ਖੇਤਰ ਅਧੀਨ ਪੈਂਦੇ ਮੁੰਡੇਰਾ ਬਾਜ਼ਾਰ ਦੇ ਵਾਰਡ ਨੰਬਰ 10 ‘ਚ ਮੁਸਲਿਮ ਭਾਈਚਾਰੇ ਦੇ ਇਕ ਵਿਅਕਤੀ ਦੇ ਘਰ ‘ਤੇ ਪਾਕਿਸਤਾਨ ਦਾ ਝੰਡਾ ਲਗਾਉਣ ਦੇ ਮੁੱਦੇ ‘ਤੇ ਹਿੰਦੂਵਾਦੀ ਸੰਗਠਨਾਂ ਨੇ ਤਿੱਖਾ ਵਿਰੋਧ ਕੀਤਾ। ਪਾਕਿਸਤਾਨ ਦਾ ਝੰਡਾ ਲਗਾਉਣ ਦੀ ਸੂਚਨਾ ‘ਤੇ ਹਿੰਦੂ ਸੰਗਠਨ ਦੀ ਗੁੱਸੇ ‘ਚ ਆਈ ਭੀੜ ਘੱਟ ਗਿਣਤੀ ਭਾਈਚਾਰੇ ਦੇ ਘਰ ਪਹੁੰਚ ਗਈ। ਇਸ ਦੌਰਾਨ ਗੁੱਸੇ ‘ਚ ਆਏ ਹਿੰਦੂ ਸਮਰਥਕਾਂ ਨੇ ਮੌਕੇ ‘ਤੇ ਪਥਰਾਅ ਕਰਕੇ ਇਕ ਵਾਹਨ ਨੂੰ ਨੁਕਸਾਨ ਪਹੁੰਚਾਇਆ। ਜਿਸ ‘ਤੇ ਦੋਸ਼ੀਆਂ ਨੇ ਅਣਸੁਖਾਵੀਂ ਘਟਨਾ ਦੇ ਖਦਸ਼ੇ ਦੇ ਮੱਦੇਨਜ਼ਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਇਸ ਦੌਰਾਨ ਹੰਗਾਮੇ ਦੀ ਸੂਚਨਾ ‘ਤੇ ਚੌਰੀਚੌਰਾ ਅਤੇ ਝੱਗਾਂ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਐਸਪੀ ਉੱਤਰੀ ਮਨੋਜ ਕੁਮਾਰ ਅਵਸਥੀ ਨੇ ਹੰਗਾਮਾ ਕਰ ਰਹੇ ਹਿੰਦੂ ਸੰਗਠਨ ਦੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਦੂਜੇ ਪਾਸੇ ਹਿੰਦੂ ਸੰਗਠਨ ਬ੍ਰਾਹਮਣ ਜਨ ਕਲਿਆਣ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਕਲਿਆਣ ਪਾਂਡੇ ਦੀ ਸ਼ਿਕਾਇਤ ‘ਤੇ ਪੁਲਿਸ ਨੇ 4 ਨਾਮਜ਼ਦ ਦੋਸ਼ੀਆਂ ਤਲੀਮ, ਪੱਪੂ, ਆਸ਼ਿਕ ਅਤੇ ਆਰਿਫ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਲਿਆ ਹੈ। ਐਸਪੀ ਉੱਤਰੀ  ਨੇ ਕਿਹਾ ਕਿ ਝੰਡਾ ਇਸਲਾਮਿਕ ਹੈ ਜਾਂ ਪਾਕਿਸਤਾਨ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਰਿਕਾਰਡ ਦੀ ਵੀ ਤਲਾਸ਼ੀ ਲਈ ਜਾਵੇਗੀ। ਜ਼ਿਲ੍ਹੇ ਵਿੱਚ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Comment here