ਅਜਬ ਗਜਬਖਬਰਾਂ

ਗੱਭਰੂ ਨੇ 40 ਟਨ ਸਮਾਨ ਲਿਜਾਣ ਵਾਲਾ ਟ੍ਰੇਲਰ ਬਣਾ’ਤਾ

ਮੁੰਬਈ-ਡੋਂਗਾਂਵ ਦਾ ਰਹਿਣ ਵਾਲੇ ਅਕਸ਼ੈ ਚੌਹਾਨ (23) ਪੇਸ਼ੇ ਤੋਂ ਟਰੈਕਟਰ ਡਰਾਈਵਰ ਹੈ। ਉਸ ਨੇ 40 ਟਨ ਤੱਕ ਦਾ ਸਾਮਾਨ ਲਿਜਾਣ ਲਈ ਟ੍ਰੇਲਰ ਬਣਾਇਆ ਹੈ। ਜਦੋਂ ਕਿ ਟਰੈਕਟਰਾਂ ਨਾਲ ਜੁੜੇ ਟਰੇਲਰ ’ਚ ਆਮ ਤੌਰ ’ਤੇ ਦੋ ਪਹੀਏ ਹੁੰਦੇ ਹਨ ਅਤੇ ਇਹ 25 ਟਨ ਦਾ ਭਾਰ ਚੁੱਕ ਸਕਦੇ ਹਨ। ਪਰ ਅਕਸ਼ੈ ਚੌਹਾਨ ਨੇ ਚਾਰ ਪਹੀਆ ਵਾਹਨ ਦਾ ਟ੍ਰੇਲਰ ਬਣਾਇਆ ਹੈ।
ਡੋਂਗਾਂਵ ਦਾ ਰਹਿਣ ਵਾਲੇ ਅਕਸ਼ੈ ਚੌਹਾਨ ਟਰੈਕਟਰ ਡਰਾਈਵਰ ਹੈ। ਉਸ ਨੂੰ ਹੈਵੀ-ਲਿਫ਼ਟ ਟ੍ਰੇਲਰ ਬਣਾਉਣ ਦਾ ਵਿਚਾਰ ਆਇਆ, ਜੋ ਘੱਟ ਈਂਧਨ ਦੀ ਖ਼ਪਤ ਕਰਦਾ ਹੈ ਅਤੇ ਜ਼ਿਆਦਾ ਭਾਰ ਚੁੱਕ ਸਕਦਾ ਹੈ। ਅਕਸ਼ੈ ਚਵਾਨ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਨੇ ਟ੍ਰੇਲਰ ਬਣਾਉਣ ਲਈ 5 ਲੱਖ ਰੁਪਏ ਦਾ ਕਰਜ਼ਾ ਵੀ ਲਿਆ ਸੀ। ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ‘ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ 25,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਟ੍ਰੇਲਰ ਨੂੰ ਟਰੈਕਟਰ ਨਾਲ ਜੋੜਿਆ ਜਾਂਦਾ ਹੈ ਅਤੇ ਮਾਲ ਢੋਣ ਲਈ ਵਰਤਿਆ ਜਾਂਦਾ ਹੈ। ਟ੍ਰੇਲਰ ਦੀਆਂ ਬ੍ਰੇਕਾਂ ਟਰੈਕਟਰ ਦੀਆਂ ਬ੍ਰੇਕਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਕ ਆਮ ਟ੍ਰੇਲਰ ’ਚ ਇਹ ਵਿਸ਼ੇਸ਼ਤਾ ਨਹੀਂ ਹੈ। ਇਹ ਜ਼ਿਆਦਾ ਭਾਰ ਚੁੱਕ ਸਕਦਾ ਹੈ। ਚਵਾਨ ਨੇ ਦੱਸਿਆ ਕਿ ਜ਼ਿਆਦਾਤਰ ਟਰੈਕਟਰ ਚਾਲਕ 25 ਟਨ ਭਾਰ ਢੋਣ ਲਈ ਦੋ ਟਰਾਲੀਆਂ ਜਾਂ ਦੋ ਟਰਾਲੀਆਂ ਦੀ ਵਰਤੋਂ ਕਰਦੇ ਹਨ ਪਰ ਇਸ ’ਚ 40 ਟਨ ਵਜ਼ਨ ਲਿਜਾਇਆ ਜਾ ਸਕਦਾ ਹੈ।

Comment here